ਮੁੱਖ ਖਬਰਾਂ
Home / ਭਾਰਤ / ਮੁਲਕ ਨੂੰ ਵੰਡਣਾ ਚਾਹੁੰਦੀ ਹੈ ਭਾਜਪਾ: ਮਹਿਬੂਬਾ

ਮੁਲਕ ਨੂੰ ਵੰਡਣਾ ਚਾਹੁੰਦੀ ਹੈ ਭਾਜਪਾ: ਮਹਿਬੂਬਾ

Spread the love

ਸ੍ਰੀਨਗਰ-ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਰੈਲੀ ਦੌਰਾਨ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਭਾਜਪਾ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੂੰ ਬਾਹਰ ਕਰਨ ਦੇ ਆਪਣੇ ‘ਵਿਨਾਸ਼ਕਾਰੀ ਏਜੰਡੇ’ ਨਾਲ ਦੇਸ਼ ਨੂੰ ਵੰਡਣਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਠੂਆ ਵਿੱਚ ਚੋਣ ਰੈਲੀ ਦੌਰਾਨ ਅਬਦੁੱਲਾ ਅਤੇ ਮੁਫ਼ਤੀ ਪਰਿਵਾਰਾਂ ’ਤੇ ਇਹ ਕਹਿ ਕੇ ਹਮਲਾ ਕੀਤਾ,‘‘ਅਬਦੁੱਲਾ ਪਰਿਵਾਰ ਅਤੇ ਮੁਫ਼ਤੀ ਪਰਿਵਾਰ ਨੇ ਜੰਮੂ ਕਸ਼ਮੀਰ ਦੀਆਂ ਤਿੰਨ ਪੀੜ੍ਹੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਜੰਮੂ ਕਸ਼ਮੀਰ ਦਾ ਸੁਨਹਿਰੀ ਭਵਿੱਖ ਇਨ੍ਹਾਂ ਪਰਿਵਾਰਾਂ ਦੇ ਹਟਣ ਤੋਂ ਬਾਅਦ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਉਹ ਆਪਣੇ ਪੂਰੇ ਕੁਨਬੇ ਨੂੰ ਮੈਦਾਨ ਵਿੱਚ ਲਿਆ ਸਕਦੇ ਹਨ , ਜਿੰਨਾ ਚਾਹੇ ਮੋਦੀ ਨੂੰ ਬੁਰਾ-ਭਲਾ ਕਹਿ ਸਕਦੇ ਹਨ ਪਰ ਉਹ ਇਸ ਦੇਸ਼ ਨੂੰ ਵੰਡ ਨਹੀਂ ਸਕਣਗੇ।’’
ਇਸ ਬਾਰੇ ਰਾਜ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ, ਜਿਨ੍ਹਾਂ ਦੀ ਪਾਰਟੀ 2015 ਤੋਂ 2018 ਤੱਕ ਭਾਜਪਾ ਦੇ ਗਠਜੋੜ ਨਾਲ ਸੂਬੇ ਵਿਚ ਸੱਤਾ ਵਿਚ ਸੀ, ਨੇ ਟਵਿੱਟਰ ’ਤੇ ਲਿਖਿਆ, ‘‘ਕਿਉਂ ਪ੍ਰਧਾਨ ਮੰਤਰੀ ਚੋਣਾਂ ਤੋਂ ਪਹਿਲਾਂ ਸਿਆਸੀ ਪਰਿਵਾਰਾਂ ਉੱਪਰ ਹਮਲੇ ਕਰਦੇ ਹਨ ਅਤੇ ਚੋਣਾਂ ਤੋਂ ਬਾਅਦ ਗਠਜੋੜ ਕਰਨ ਲਈ ਦੂਤ ਭੇਜਦੇ ਹਨ? 1999 ਵਿੱਚ ਨੈਸ਼ਨਲ ਕਾਨਫਰੰਸ ਅਤੇ 2015 ਵਿਚ ਪੀਡੀਪੀ। ਉਨ੍ਹਾਂ ਨੇ ਉਦੋਂ ਆਰਟੀਕਲ 370 ’ਤੇ ਸੱਤਾ ਨੂੰ ਕਿਉਂ ਚੁਣਿਆ? ਭਾਜਪਾ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੂੰ ਬਾਹਰ ਕਰਨ ਦੇ ਆਪਣੇ ਵਿਨਾਸ਼ਕਾਰੀ ਏਜੰਡੇ ਨਾਲ ਭਾਰਤ ਨੂੰ ਵੰਡਣਾ ਚਾਹੁੰਦੀ ਹੈ।’’ ਮੋਦੀ ਨੇ ਕਸ਼ਮੀਰੀ ਪੰਡਿਤਾਂ ਨੂੰ ਵਾਦੀ ’ਚੋਂ ਬਾਹਰ ਕੱਢਣ ਦੇ ਮਾਮਲੇ ਵਿੱਚ ਕਾਂਗਰਸ ਵੱਲ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਸਰਕਾਰ ਇਸ ਭਾਈਚਾਰੇ ਨੂੰ ਮੂਲ ਸਥਾਨਾਂ ’ਤੇ ਵਸਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ।

Leave a Reply

Your email address will not be published.