ਮੁੱਖ ਖਬਰਾਂ
Home / ਭਾਰਤ / ਬਸਪਾ ਸਭ ਤੋਂ ਅਮੀਰ ਪਾਰਟੀ, 670 ਕਰੋੜ ਰੁਪਏ ਹੈ ਬੈਂਕ ਬੈਲੰਸ

ਬਸਪਾ ਸਭ ਤੋਂ ਅਮੀਰ ਪਾਰਟੀ, 670 ਕਰੋੜ ਰੁਪਏ ਹੈ ਬੈਂਕ ਬੈਲੰਸ

Spread the love

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੀ ਸਰਗਰਮੀਆਂ ਸਿਖਰਾਂ ‘ਤੇ ਹਨ। ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ ਅਤੇ ਇਸ ‘ਚ ਸਾਰੇ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ‘ਚ ਦੱਸ ਦਈਏ ਕਿ ਦੇਸ਼ ਦੀ ਕਿਹੜੀ ਪਾਰਟੀ ਦੇ ਬੈਂਕ ਖਾਤੇ ‘ਚ ਸਭ ਤੋਂ ਜ਼ਿਆਦਾ ਪੈਸੇ ਹਨ। ਚੋਣ ਕਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ ਬਹੁਜਨ ਸਮਾਜ ਪਾਰਟੀ ਦੇ ਕੋਲ ਦੇਸ਼ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਕਿਤੇ ਜ਼ਿਆਦਾ ਪੈਸਾ ਹੈ।
ਜੀ ਹਾਂ, ਮਾਇਆਵਤੀ ਦੀ ਪਾਰਟੀ ਦੇ ਵੱਖ-ਵੱਖ ਬੈਂਕ ਖਾਤਿਆਂ ‘ਚ 670 ਕਰੋੜ ਰੁਪਏ ਹਨ। ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ ਸਮਾਜਵਾਦੀ ਪਾਰਟੀ ਹੈ। ਅਖਿਲੇਸ਼ ਯਾਦਵ ਦੀ ਪਾਰਟੀ ਦੇ ਕੋਲ 471 ਕਰੋੜ ਰੁਪਏ ਹਨ। ਇੱਥੇ ਦਿਲਚਸਪ ਗੱਲ ਹੈ ਕਿ ਪੈਸਿਆਂ ਦੇ ਮਾਮਲੇ ‘ਚ ਦੇਸ਼ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਬੀਜੇਪੀ ਅਤੇ ਕਾਂਗਰਸ, ਬੀਐਸਪੀ-ਐਸਪੀ ਤੋਂ ਕੀਤੇ ਪਿੱਛੇ ਹਨ।
ਕਾਂਗਰਸ ਕੋਲ 196 ਕਰੋੜ ਰੁਪਏ ਬੈਂਕ ਬੈਲੇਂਸ ਹੈ ਜਦੋਂਕਿ ਬੀਜੇਪੀ ਕੋਲ 82 ਕਰੋੜ ਰੁਪਏ ਬੈਂਕ ਬੈਲੇਂਸ ਹੈ। ਉੱਧਰ ਆਮ ਆਦਮੀ ਪਾਰਟੀ ਕੋਲ ਸਿਰਫ 3 ਕਰੋੜ ਰੁਪਏ ਹੀ ਬੈਂਕ ਬੈਲੇਂਸ ਹੈ। ਦੱਸ ਦਈਏ ਕਿ 2019 ਦੀਆਂ ਚੋਣਾਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਕਾਫ਼ੀ ਵੱਡੇ ਖੁਲਾਸੇ ਹੋ ਰਹੇ ਹਨ ਅਤੇ ਸਾਰੀਆਂ ਪਾਰਟੀਆਂ ਵਿਚ ਜੋਰਾਂ ਸ਼ੋਰਾਂ ਨਾਲ ਮੁਕਾਬਲੇ ਚੱਲ ਰਹੇ ਹਨ।

Leave a Reply

Your email address will not be published.