ਮੁੱਖ ਖਬਰਾਂ
Home / ਪੰਜਾਬ / ਸਾਬਕਾ ਵਿਧਾਇਕ ਨੰਦ ਲਾਲ ਦਾ ਦਿਹਾਂਤ

ਸਾਬਕਾ ਵਿਧਾਇਕ ਨੰਦ ਲਾਲ ਦਾ ਦਿਹਾਂਤ

Spread the love

ਚੰਡੀਗੜ੍ਹ-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੰਦ ਲਾਲ ਦਾ ਲੰਬੀ ਬਿਮਾਰੀ ਦੇ ਬਾਅਦ ਮੁਹਾਲੀ ਦੇ ਹਸਪਤਾਲ ‘ਚ ਦਿਹਾਂਤ ਹੋ ਗਿਆ | ਉਹ 73 ਸਾਲਾਂ ਦੇ ਸਨ | ਨੰਦ ਲਾਲ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ | ਉਹ ਆਪਣੇ ਪਿੱਛੇ ਦੋ ਬੇਟੇ ਛੱਡ ਗਏ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਨੇ ਆਪਣੇ ਸ਼ੋਕ ਸੁਨੇਹੇ ‘ਚ ਨੰਦ ਲਾਲ ਨੂੰ ਉੱਘੇ ਰਾਜਨੀਤੀਵਾਨ ਅਤੇ ਲੋਕਾਂ ਦਾ ਨੇਤਾ ਕਰਾਰ ਦਿੱਤਾ, ਜਿਨ੍ਹਾਂ ਨੇ ਹੇਠਲੇ ਤਬਕੇ ਦੇ ਲੋਕਾਂ ਦੀ ਭਲਾਈ ਅਤੇ ਖੇਤਰ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਨੰਦ ਲਾਲ ਨੂੰ ਸਾਰਿਆਂ ਵਲੋਂ ਖ਼ਾਸ ਤੌਰ ‘ਤੇ ਬਲਾਚੌਰ ਖੇਤਰ ਦੇ ਲੋਕਾਂ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਨੰਦ ਲਾਲ ਦੇ ਤੁਰ ਜਾਣ ਨਾਲ ਸਿਆਸੀ ਸਫ਼ਾਂ ‘ਚ ਇਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਨਾ ਮੁਸ਼ਕਿਲ ਹੈ |

Leave a Reply

Your email address will not be published.