ਮੁੱਖ ਖਬਰਾਂ
Home / ਪੰਜਾਬ / ਮੋਗਾ ‘ਚ ਕਬੱਡੀ ਖਿਡਾਰੀ ਦੀ ਮੌਤ

ਮੋਗਾ ‘ਚ ਕਬੱਡੀ ਖਿਡਾਰੀ ਦੀ ਮੌਤ

Spread the love

ਮੋਗਾ-ਪਿੰਡ ਦੌਲੇਵਾਲਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇੱਕ 30 ਸਾਲਾ ਕਬੱਡੀ ਖਿਡਾਰੀ ਦੀ ਮੌਤ ਹੋਣ ਬਾਰੇ ਪਤਾ ਚਲਿਆ। ਪੁਲਿਸ ਚੌਕੀ ਦੌਲੇਵਾਲਾ ਦੇ ਇੰਚਾਰਜ ਏਐਸਆਈ ਰਾਮ ਲੁਭਾਇਆ ਨੇ ਦੱਸਿਆ ਕਿ ਵੀਰਵਾਰ ਵਾਲੇ ਦਿਨ ਪਿੰਡ ਦੌਲੇਵਾਲਾ ਦੇ ਕੋਲ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਨਸ਼ੇ ਦੀ ਓਵਰਡੋਜ਼ ਦੇ ਕਾਰਨ ਉਸ ਦੇ ਮੂੰਹ ਤੋਂ ਝੱਗ Îਨਿਕਲ ਰਹੀ ਸੀ। ਜਿਸ ਨੂੰ ਐਂਬੂਲੈਂਸ ਜ਼ਰੀਏ ਕੋਟਈਸੇ ਖਾਂ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ। ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਮੋਗਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਸ਼ੁੱਕਰਵਾਰ ਨੂੰ ਮੋਗਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 30 ਸਾਲਾ ਹਰਦੇਵ ਸਿੰਘ ਪਿੰਡ ਰੰਡਿਆਲਾ ਦੇ ਰੂਪ ਵਿਚ ਹੋਈ। ਮਾਮਲੇ ਦੀ ਮੁਢਲੀ ਜਾਂਚ ਦੌਰਾਨ ਪਤਾ ਚਲਿਆ ਕਿ ਹਰਦੇਵ ਸਿੰਘ ਕਬੱਡੀ ਦਾ ਖਿਡਾਰੀ ਸੀ। ਕੁਝ ਦਿਨ ਪਹਿਲਾਂ ਉਹ ਕੰਬਾਈਨ ਲੈ ਕੇ ਮੱਧ ਪ੍ਰਦੇਸ਼ ਗਿਆ ਸੀ। ਉਹ ਮੰਗਲਵਾਰ ਨੂੰ ਵਾਪਸ ਪਰਤਿਆ ਸੀ। ਹਰਦੇਵ ਨੇ ਵਾਪਸ ਆਉਣ ਦੀ ਸੂਚਨਾ ਅਪਣੇ ਪਰਵਾਰ ਨੂੰ ਨਹੀਂ ਦਿੱਤੀ ਸੀ।

Leave a Reply

Your email address will not be published.