Home / ਭਾਰਤ / ਮੁਲਾਇਮ ਸਿੰਘ ਦੀ ਬੇਹਿਸਾਬੀ ਸੰਪਤੀ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਸੀ.ਬੀ.ਆਈ. ਤੋਂ ਜਵਾਬ ਮੰਗਿਆ

ਮੁਲਾਇਮ ਸਿੰਘ ਦੀ ਬੇਹਿਸਾਬੀ ਸੰਪਤੀ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਸੀ.ਬੀ.ਆਈ. ਤੋਂ ਜਵਾਬ ਮੰਗਿਆ

Spread the love

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਸੀ. ਬੀ. ਆਈ. ਨੂੰ ਚਾਰ ਹਫ਼ਤਿਆਂ ਅੰਦਰ ਸਮਾਜਵਾਦੀ ਪਾਰਟੀ ਆਗੂ ਮੁਲਾਇਮ ਸਿੰਘ ਯਾਦਵ ਦੀ ਬੇਹਿਸਾਬੀ ਸੰਪਤੀ ਦੇ ਮਾਮਲੇ ‘ਚ ਜਵਾਬ ਦਾਇਰ ਕਰਨ ਲਈ ਕਿਹਾ ਹੈ | ਮੁਲਾਇਮ ਸਿੰਘ ਨੇ ਇਸ ਮਾਮਲੇ ਨੂੰ ਸਿਆਸੀ ਕਾਰਨਾਂ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਾਖ਼ ਨੂੰ ਖਰਾਬ ਕਰਨ ਲਈ ਅਜਿਹਾ ਕੀਤਾ ਗਿਆ ਹੈ | ਸੀ. ਬੀ. ਆਈ. ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਕਿਹਾ ਕਿ ਬੇਹਿਸਾਬੀ ਸੰਪਤੀ ਦੇ ਮਾਮਲੇ ‘ਚ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਦੀ ਜਾਂਚ ਦਾ ਕੰਮ 2013 ‘ਚ ਹੀ ਬੰਦ ਹੋ ਗਿਆ ਹੈ | ਇਸ ਮਾਮਲੇ ‘ਚ ਇਕ ਕਾਂਗਰਸੀ ਕਾਰਜਕਰਤਾ ਨੇ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਸੀ. ਬੀ. ਆਈ. ਮੁਲਾਇਮ ਸਿੰਘ ਅਤੇ ਉਸ ਦੇ ਦੋਵਾਂ ਬੇਟਿਆਂ ਅਖਿਲੇਸ਼ ਅਤੇ ਪ੍ਰਤੀਕ ਦੇ ਿਖ਼ਲਾਫ਼ ਕੀਤੀ ਜਾਂਚ ਦੀ ਰਿਪੋਰਟ ਅਦਾਲਤ ਦੇ ਸਾਹਮਣੇ ਰੱਖੇ |

Leave a Reply

Your email address will not be published.