ਮੁੱਖ ਖਬਰਾਂ
Home / ਮੁੱਖ ਖਬਰਾਂ / ਸੁਪਰੀਮ ਕੋਰਟ ਨੇ ਰਾਫ਼ੇਲ ਸੌਦੇ ‘ਤੇ ਨਹੀਂ ਚੁੱਕੇ ਸਵਾਲ : ਨਿਰਮਲਾ ਸੀਤਾਰਮਨ

ਸੁਪਰੀਮ ਕੋਰਟ ਨੇ ਰਾਫ਼ੇਲ ਸੌਦੇ ‘ਤੇ ਨਹੀਂ ਚੁੱਕੇ ਸਵਾਲ : ਨਿਰਮਲਾ ਸੀਤਾਰਮਨ

Spread the love

ਨਵੀਂ ਦਿੱਲੀ-ਰਾਫ਼ੇਲ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਈ ਸਰਕਾਰ ਵਲੋਂ ਸਪੱਸ਼ਟੀਕਰਨ ਦਾ ਜ਼ਿੰਮਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਭਾਲਦਿਆਂ ਕਿਹਾ ਕਿ ਕੇਂਦਰ ਅਦਾਲਤ ਦੇ ਹਰ ਆਦੇਸ਼ ਦਾ ਪਾਲਣ ਕਰੇਗਾ | ਰੱਖਿਆ ਮੰਤਰੀ ਨੇ ਸਰਕਾਰ ਦਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਰਾਫ਼ੇਲ ਸੌਦੇ ਨੂੰ ਲੈ ਕੇ ਕੋਈ ਸਵਾਲ ਨਹੀਂ ਉਠਾਏ | ਸੀਤਾਰਮਨ ਨੇ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਸਿਰਫ਼ ਕੁਝ ਚੀਜ਼ਾਂ ਹੀ ਲੀਕ ਕੀਤੀਆਂ ਗਈਆਂ ਹਨ | ਅਦਾਲਤ ਨੂੰ ਕੇਂਦਰ ਨੇ ਪਹਿਲਾਂ ਵੀ ਸਾਰੇ ਦੇਸਤਾਵੇਜ਼ ਮੁਹੱਈਆ ਕਰਵਾਏ ਹਨ ਅਤੇ ਅੱਗੇ ਵੀ ਕਰਵਾਏਗੀ | ਇਸ ਦੇ ਨਾਲ ਹੀ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਸਮਝੌਤੇ ਤਹਿਤ ਸਤੰਬਰ 2019 ‘ਚ ਰਾਫ਼ੇਲ ਆ ਰਿਹਾ ਹੈ | ਨਿਰਮਲਾ ਸੀਤਾਰਮਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਸ਼ਾਇਦ ਅੱਧਾ ਪੈਰਾ ਵੀ ਨਹੀਂ ਪੜਿ੍ਹਆ, ਫਿਰ ਉਨ੍ਹਾਂ ਨੂੰ ਫ਼ੈਸਲੇ ਦੀ ਗਲਤ ਵਿਆਖਿਆ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ?

Leave a Reply

Your email address will not be published.