ਮੁੱਖ ਖਬਰਾਂ
Home / ਮਨੋਰੰਜਨ / ਦੀਪਿਕਾ ਬਣਾ ਰਹੀ ਹੈ ਛਪਾਕ

ਦੀਪਿਕਾ ਬਣਾ ਰਹੀ ਹੈ ਛਪਾਕ

Spread the love

ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਲਾਰਾ ਦੱਤਾ, ਸ਼ਿਲਪਾ ਸ਼ੈਟੀ, ਪ੍ਰੀਟੀ ਜ਼ਿੰਟਾ ਆਦਿ ਹੀਰੋਇਨਾਂ ਦੀ ਤਰਜ਼ ‘ਤੇ ਹੁਣ ਦੀਪਿਕਾ ਪਾਦੂਕੋਨ ਨੇ ਵੀ ਫ਼ਿਲਮ ਨਿਰਮਾਣ ਵਿਚ ਆਪਣਾ ਆਗਮਨ ਕਰ ਲਿਆ ਹੈ ਅਤੇ ਉਸ ਵਲੋਂ ਬਣਾਈ ਜਾ ਰਹੀ ਪਹਿਲੀ ਫ਼ਿਲਮ ਦਾ ਟਾਈਟਲ ਹੈ ‘ਛਪਾਕ’।
ਦੀਪਿਕਾ ਖ਼ੁਦ ਇਸ ਵਿਚ ਅਭਿਨੈ ਕਰ ਰਹੀ ਹੈ ਅਤੇ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਮੇਘਨਾ ਗੁਲਜ਼ਾਰ ਨੂੰ ਸੌਂਪੀ ਗਈ ਹੈ। ਆਪਣੀ ਇਸ ਪਹਿਲੀ ਫ਼ਿਲਮ ਵਿਚ ਦੀਪਿਕਾ ਇਕ ਵੱਖਰਾ ਜਿਹਾ ਵਿਸ਼ਾ ਲੈ ਕੇ ਆ ਰਹੀ ਹੈ। ਇਸ ਵਿਚ ਮਾਲਤੀ ਨਾਮੀ ਇਕ ਇਸ ਤਰ੍ਹਾਂ ਦੀ ਖੂਬਸੂਰਤ ਕੁੜੀ ਦੀ ਕਹਾਣੀ ਪੇਸ਼ ਕੀਤੀ ਜਾਵੇਗੀ ਜੋ ਬਾਅਦ ਵਿਚ ਤੇਜ਼ਾਬ ਹਮਲੇ ਦਾ ਸ਼ਿਕਾਰ ਹੋ ਕੇ ਆਪਣੀ ਖੂਬਸੂਰਤੀ ਗਵਾ ਬੈਠਦੀ ਹੈ ਅਤੇ ਇਸ ਹਾਦਸੇ ਦੀ ਵਜ੍ਹਾ ਕਰਕੇ ਉਸ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ, ਇਹ ਦਰਦ ਇਸ ਵਿਚ ਦਿਖਾਇਆ ਜਾਵੇਗਾ।

Leave a Reply

Your email address will not be published.