ਮੁੱਖ ਖਬਰਾਂ
Home / ਮਨੋਰੰਜਨ / ਜਾਨ ਅਬਰਾਹਮ ਹੁਣ ਜਾਸੂਸ ਦੀ ਭੂਮਿਕਾ ‘ਚ

ਜਾਨ ਅਬਰਾਹਮ ਹੁਣ ਜਾਸੂਸ ਦੀ ਭੂਮਿਕਾ ‘ਚ

Spread the love

‘ਕਾਬੁਲ ਐਕਸਪ੍ਰੈੱਸ’, ‘ਮਦਰਾਸ ਕੈਫੇ’, ‘ਪਰਮਾਣੂ’ ਫ਼ਿਲਮਾਂ ਰਾਹੀਂ ਜਾਨ ਅਬ੍ਰਾਹਮ ਨੇ ਦਿਖਾ ਦਿੱਤਾ ਹੈ ਕਿ ਉਹ ਵੱਖਰੇ ਤਰ੍ਹਾਂ ਦੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਕਰਨ ਵਿਚ ਜ਼ਿਆਦਾ ਰੁਚੀ ਰੱਖਦੇ ਹਨ। ਇਹ ਉਸੇ ਦਿਲਚਸਪੀ ਦਾ ਨਤੀਜਾ ਹੈ ਕਿ ਹੁਣ ਉਹ ‘ਰਾਅ-ਰੋਮਿਓ ਅਕਬਰ ਵਾਲਟਰ’ ਵਿਚ ਜਾਸੂਸ ਦੀ ਭੂਮਿਕਾ ਵਿਚ ਨਜ਼ਰ ਆਉਣਗੇ।
ਜਾਸੂਸੀ ਸੰਸਥਾ ਰਾਅ ਵਲੋਂ ਇਕ ਜਾਸੂਸ ਨੂੰ ਪਾਕਿਸਤਾਨ ਖਿਲਾਫ਼ ਜਾਸੂਸੀ ਕਰਨ ਲਈ ਪਾਕਿਸਤਾਨ ਭੇਜਿਆ ਜਾਂਦਾ ਹੈ ਅਤੇ ਇਹ ਜਾਸੂਸ ਆਪਣੀ ਮਾਂ ਕੋਲ ਇਹ ਝੂਠ ਬੋਲ ਕੇ ਜਾਂਦਾ ਹੈ ਕਿ ਉਹ ਟ੍ਰੇਨਿੰਗ ਲਈ ਜਾ ਰਿਹਾ ਹੈ। ਆਪਣੇ ਮਿਸ਼ਨ ਵਿਚ ਉਸ ਨੂੰ ਕਈ ਵਾਰ ਆਪਣਾ ਨਾਂਅ ਵੀ ਬਦਲਣਾ ਪੈਂਦਾ ਹੈ ਤੇ ਭੇਸ ਵੀ। ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਆਪਣੇ ਮਿਸ਼ਨ ਵਿਚ ਸਫਲ ਰਹਿੰਦਾ ਹੈ ਪਰ ਅਫ਼ਸੋਸ ਦੀ ਗੱਲ ਇਹ ਹੁੰਦੀ ਹੈ ਕਿ ਸਰਕਾਰ ਵਲੋਂ ਉਸ ਦੇ ਯੋਗਦਾਨ ਦੀ ਅਣਦੇਖੀ ਕੀਤੀ ਜਾਂਦੀ ਹੈ।
ਜਾਸੂਸ ਦੇ ਕਿਰਦਾਰ ਬਾਰੇ ਜਾਨ ਕਹਿੰਦੇ ਹਨ, ‘ਜਾਸੂਸੀ ਇਕ ਤਰ੍ਹਾਂ ਦਾ ਪੇਸ਼ਾ ਹੈ ਜਿਸ ਵਿਚ ਕੰਮ ਦੀ ਕਦੀ ਕਦਰ ਨਹੀਂ ਹੁੰਦੀ ਹੈ। ਦੇਸ਼ ਲਈ ਆਪਣੀ ਜਾਨ ‘ਤੇ ਖੇਡ ਜਾਣ ਵਾਲਾ ਜਾਸੂਸ ਅਖੀਰ ਤੱਕ ਗੁੰਮਨਾਮੀ ਦੇ ਪਰਦੇ ਵਿਚ ਹੀ ਆਪਣੀ ਜ਼ਿੰਦਗੀ ਬਿਤਾ ਦਿੰਦਾ ਹੈ। ਦੇਸ਼ ਦੇ ਇਤਿਹਾਸ ਵਿਚ ਕਿਤੇ ਇਨ੍ਹਾਂ ਦਾ ਨਾਂਅ ਦਰਜ ਨਹੀਂ ਹੁੰਦਾ। ਸਾਡੀ ਇਹ ਫ਼ਿਲਮ ਇਸ ਤਰ੍ਹਾਂ ਦੇ ਗੁੰਮਨਾਮ ਦੇਸ਼ ਪ੍ਰੇਮੀਆਂ ਦੇ ਪ੍ਰਤੀ ਸ਼ਰਧਾਂਜਲੀ ਹੈ।’
ਜਾਨ ਅਬ੍ਰਾਹਮ ਦੇ ਨਾਲ ਇਸ ਵਿਚ ਜੈਕੀ ਸ਼ਰਾਫ, ਮੌਨੀ ਰਾਏ, ਸੁਚਿੱਤਰਾ ਕ੍ਰਿਸ਼ਨਾਮੂਰਤੀ ਤੇ ਰਘੂਵੀਰ ਯਾਦਵ ਨੇ ਵੀ ਅਭਿਨੈ ਕੀਤਾ ਹੈ। ਸਿਕੰਦਰ ਖੇਰ ਵਲੋਂ ਇਸ ਵਿਚ ਪਾਕਿਸਤਾਨੀ ਜਾਸੂਸੀ ਸੰਸਥਾ ਆਈ. ਐਸ. ਆਈ. ਦੇ ਅਧਿਕਾਰੀ ਦੀ ਭੂਮਿਕਾ ਨਿਭਾਈ ਗਈ ਹੈ।

Leave a Reply

Your email address will not be published.