ਮੁੱਖ ਖਬਰਾਂ
Home / ਮਨੋਰੰਜਨ / ਇਸ ਫਿਲਮ ਰਾਹੀ 3 ਸਾਲਾਂ ਬਾਅਦ ਕੁਲਰਾਜ ਰੰਧਾਵਾ ਕਰੇਗੀ ਇੰਡਸਟਰੀ ‘ਚ ਵਾਪਸੀ

ਇਸ ਫਿਲਮ ਰਾਹੀ 3 ਸਾਲਾਂ ਬਾਅਦ ਕੁਲਰਾਜ ਰੰਧਾਵਾ ਕਰੇਗੀ ਇੰਡਸਟਰੀ ‘ਚ ਵਾਪਸੀ

Spread the love

ਪਾਲੀਵੁਡ ਅਤੇ ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਫਿਲਮ ‘ਨੌਕਰ ਵਹੁਟੀ ਦਾ’ ਤੋਂ ਕਾਫੀ ਸਮੇਂ ਬਾਅਦ ਪਾਲੀਵੁੱਡ ਇੰਡਸਟਰੀ ‘ਚ ਵਾਪਸੀ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਏ ਉਹਨਾਂ ਦੇ ਕਮਬੈਕ ਦੀ ਤਾਂ ਕੁਲਰਾਜ ਰੰਧਾਵਾ 3 ਸਾਲਾਂ ਬਾਅਦ ਪੰਜਾਬੀ ਇੰਡਸਟਰੀ ‘ਚ ਕਮਬੈਕ ਕਰ ਰਹੀ ਹੈ। ਕੁਲਰਾਜ ਰੰਧਾਵਾ ਦੀ ਆਖਰੀ ਫਿਲਮ ‘ਨਿਧੀ ਸਿੰਘ’ ਸੀ, ਜੋ 2016 ‘ਚ ਰਿਲੀਜ਼ ਹੋਈ ਸੀ। ਨਵੀਂ ਫਿਲਮ ‘ਨੌਕਰ ਵਹੁਟੀ ਦਾ’ ਬਾਰੇ ਕੁਲਰਾਜ ਰੰਧਾਵਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ।ਕੁਲਰਾਜ ਰੰਧਾਵਾ ਨੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਉਹਨਾਂ ਨੇ 1 ਅਪ੍ਰੈਲ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ, ਜਿਸ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ ਤੇ ਬੀਨੂੰ ਢਿੱਲੋਂ ਦੇ ਆਪੋਜ਼ਿਟ ਉਹ ਮੁੱਖ ਭੂਮਿਕਾ ‘ਚ ਹਨ। ਕੁਲਰਾਜ ਰੰਧਾਵਾ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਨਾਲ ਹੀ ਉਹਨਾਂ ਦੇ ਫੈਨਜ਼ ਵੀ ਇਹ ਖਬਰ ਸੁਣ ਕਾਫੀ ਖੁਸ਼ ਹੋਏ ਹਨ। ਇਸ ਫਿਲਮ ‘ਚ ਕਾਮੇਡੀ ਦੇ ਨਾਲ-ਨਾਲ ਰੋਮਾਂਟਿਕ ਫੈਮਿਲੀ ਡਰਾਮਾ ਵੀ ਦਰਸ਼ਕਾਂ ਨੂੰ ਦੇਖਣ ਲਈ ਮਿਲੇਗਾ। ਬੀਨੂੰ ਢਿੱਲੋਂ ਤੋਂ ਇਲਾਵਾ ਫਿਲਮ ‘ਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਆਦਿ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ 23 ਅਗਸਤ ਨੂੰ ਰਿਲੀਜ਼ ਹੋਵੇਗੀ। ਕੁਲਰਾਜ ਰੰਧਾਵਾ ਇਸ ਤੋਂ ਪਹਿਲਾਂ ‘ਤੇਰਾ ਮੇਰਾ ਕੀ ਰਿਸ਼ਤਾ’ ਤੇ ‘ਮੰਨਤ’ ਵਰਗੀਆਂ ਸੁਪਰਹਿੱਟ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ।
ਜੇਕਰ ਗੱਲ ਕੀਤੀ ਜਾਏ ਬੀਨੂੰ ਢਿੱਲੋਂ ਦੀ ਤਾਂ ਉਹ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਪ੍ਰਸਿੱਧ ਸਿਤਾਰਿਆਂ ‘ਚੋਂ ਇੱਕ ਹਨ। ਬਾਲੀਵੁਡ ਇੰਡਸਟਰੀ ‘ਚ ਕਈ ਸਿਤਾਰੇ ਅਜਿਹੇ ਹਨ ਜਿਹਨਾਂ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ‘ਚ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ।
ਦੋਨਾਂ ਦੀ ਐਕਟਿੰਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ‘ਚ ਖਬਰ ਆਈ ਸੀ ਕਿ ਫਿਲਮ ‘ਕਾਲਾ ਸ਼ਾਹ ਕਾਲਾ’ ਦੀ ਸਫਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਧਮਾਲ ਪਾਉਣ ਜਾ ਰਹੀ ਹੈ।
ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਜਿਸ ‘ਚ ਸਰਗੁਣ ਮਹਿਤਾ ਅਤੇ ਬੀਨੂੰ ਢਿੱਲੋਂ ਸਟਾਰਰ ਫਿਲਮ ਜਿਸ ਨੇ ਬਾਕਸ ਆਫਿਸ ‘ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।

Leave a Reply

Your email address will not be published.