ਮੁੱਖ ਖਬਰਾਂ
Home / ਮਨੋਰੰਜਨ / ਮਾਣਹਾਨੀ ਮਾਮਲੇ ‘ਚ ਰਾਹੁਲ ਤੇ ਸੂਰਜੇਵਾਲਾ ਨੂੰ ਅਦਾਲਤ ‘ਚ ਹਾਜ਼ਰ ਹੋਣ ਲਈ ਨੋਟਿਸ

ਮਾਣਹਾਨੀ ਮਾਮਲੇ ‘ਚ ਰਾਹੁਲ ਤੇ ਸੂਰਜੇਵਾਲਾ ਨੂੰ ਅਦਾਲਤ ‘ਚ ਹਾਜ਼ਰ ਹੋਣ ਲਈ ਨੋਟਿਸ

Spread the love

ਅਹਿਮਦਾਬਾਦ-ਗੁਜਰਾਤ ਵਿਚ ਅਹਿਮਦਾਬਾਦ ਮੈਟਰੋ ਕੋਰਟ ਨੇ ਸੋਮਵਾਰ ਨੂੰ ਕਾਂਗਰਸ ਮੁਖੀ ਰਾਹੁਲ ਗਾਂਧੀ ਅਤੇ ਪਾਰਟੀ ਬੁਲਾਰਾ ਰਣਦੀਪ ਸੂਰਜੇਵਾਲਾ ਨੂੰ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ (ਏ.ਡੀ.ਸੀ.) ਬੈਂਕ ਵਲੋਂ ਦਾਖ਼ਲ ਮਾਨਹਾਨੀ ਦੇ ਮਾਮਲੇ ਵਿਚ 27 ਮਈ ਨੂੰ ਅਦਾਲਤ ਵਿਚ ਹਾਜ਼ਰ ਰਹਿਣ ਲਈ ਨੋਟਿਸ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਅਤੇ ਰਣਦੀਪ ਸੂਰਜੇਵਾਲਾ ਨੇ ਨੋਟਬੰਦੀ ਦੌਰਾਨ ਕੇਵਲ ਪੰਜ ਦਿਨਾਂ ‘ਚ ਲਗਪਗ 750 ਕਰੋੜ ਰੁਪਏ ਬਦਲਣ ਦੇ ਘੁਟਾਲੇ ਵਿਚ ਬੈਂਕ ਦੇ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਸੀ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਇਸ ਬੈਂਕ ਦੇ ਡਾਇਰੈਕਟਰ ਹਨ। ਸ਼ਿਕਾਇਤਕਰਤਾ ਏ.ਡੀ.ਸੀ.ਬੀ. ਅਤੇ ਉਸ ਦੇ ਮੁਖੀ ਅਜੇ ਪਟੇਲ ਵਲੋਂ ਦਾਖ਼ਲ ਪਟੀਸ਼ਨ ਵਿਚ ਦਲੀਲ ਦਿੱਤੀ ਗਈ ਕਿ ਦੋਵਾਂ ਨੇਤਾਵਾਂ ਨੇ ਬੈਂਕ ਖ਼ਿਲਾਫ਼ ਦੋਸ਼ ਲਗਾਏ।

Leave a Reply

Your email address will not be published.