ਮੁੱਖ ਖਬਰਾਂ
Home / ਮਨੋਰੰਜਨ / ਪ੍ਰਭਾਸ ਨੂੰ ਐਕਸ਼ਨ ਸਿਖਾਉਣ ਲਈ ਵਿਦੇਸ਼ ਤੋਂ ਬੁਲਾਏ 50 ਵਿਅਕਤੀ

ਪ੍ਰਭਾਸ ਨੂੰ ਐਕਸ਼ਨ ਸਿਖਾਉਣ ਲਈ ਵਿਦੇਸ਼ ਤੋਂ ਬੁਲਾਏ 50 ਵਿਅਕਤੀ

Spread the love

ਬਲਾਕਬੱਸਟਰ ਹਿਟ ‘ਬਾਹੁਬਲੀ’ ਫ੍ਰੈਂਚਾਈਜ਼ੀ ਨਾਲ ਹਿੰਦੀ ਦਰਸ਼ਕਾਂ ਦੇ ਦਿਲ ਵਿਚ ਥਾਂ ਬਣਾਉਣ ਵਾਲੇ ਪ੍ਰਭਾਸ ਆਪਣੀ ਆਉਣ ਵਾਲੀ ਫਿਲਮ ‘ਸਾਹੋ’ ਲਈ ਬਹੁਤ ਮਿਹਨਤ ਕਰ ਰਹੇ ਹਨ। ‘ਸਾਹੋ’ ਦੇ ਐਕਸ਼ਨ ਸੀਨਜ਼ ਲਈ ਹਾਲੀਵੁੱਡ ਤੋਂ 50 ਵਿਅਕਤੀਆਂ ਦੀ ਟੀਮ ਨੂੰ ਭਾਰਤ ਬੁਲਾਇਆ ਗਿਆ ਹੈ। ਇਹ ਟੀਮ ਪ੍ਰਭਾਸ ਨੂੰ ਵੱਖ-ਵੱਖ ਐਕਸ਼ਨ ਸੀਕਵੈਂਸ ਲਈ ਕਾਰ ਤੇ ਬਾਈਕ ਦਾ ਕਾਫੀ ਹੱਦ ਤਕ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸ ਟ੍ਰੇਨਿੰਗ ‘ਚ ਜੋ 50 ਲੋਕ ਸ਼ਾਮਿਲ ਹਨ ਉਹ ਕਈ ਹਾਲੀਵੁੱਡ ਫਿਲਮਾਂ ਲਈ ਕੰਮ ਕਰ ਚੁੱਕੇ ਹਨ। ਫਿਲਮ ਵਿਚ ਸਟੰਟ ਤੇ ਐਕਸ਼ਨ ਦਿਖਾਉਣ ਲਈ ਹਾਲੀਵੁੱਡ ਪ੍ਰਸਿੱਧ ਸਟੰਟ ਨਿਰਦੇਸ਼ਕ ਕੇਨੀ ਬੇਟ੍ਰਸ ਦੁਆਰਾ ਨਿਰਦੇਸ਼ਿਤ ਹੈ। ਫਿਲਮ ‘ਸਾਹੋ’ ਵਿਚ ਕਈ ਦਿਲਚਸਪ ਐਕਸ਼ਨ ਸੀਕਵੈਂਸ ਦੇਖਣ ਨੂੰ ਮਿਲੇਗਾ ਤੇ ਇਸ ਸਭ ‘ਚ ਵੱਖ-ਵੱਖ ਤਰ੍ਹਾਂ ਦੇ ਢੰਗ ਨਾਲ ਦਿਖਾਇਆ ਗਿਆ ਹੈ। ਫਿਲਮ ‘ਚ ਕਈ ਐਕਸ਼ਨ ਸੀਕ ਵੈਂਸ ਬਾਰਿਸ਼ ਤੇ ਧੂੜ ‘ਚ ਵੀ ਕੀਤੇ ਗਏ ਹਨ। ਇਹ ਫਿਲਮ ਭਾਰਤ ਦੀ ਪਹਿਲੀ ਅਜਿਹੀ ਫਿਲਮ ਹੈ ਜਿਸ ਨੂੰ ਹਿੰਦੀ, ਤੇਲਗੂ ਤੇ ਤਮਿਲ ਇਨ੍ਹਾਂ ਤਿੰਨਾਂ ਭਾਸ਼ਾਵਾਂ ਵਿਚ ਇਕੱਠੇ ਸ਼ੂਟ ਕੀਤਾ ਜਾ ਰਿਹਾ ਹੈ।
‘ਸਾਹੋ’ ‘ਚ ਪ੍ਰਭਾਸ ਤੇ ਸ਼ਰਧਾ ਕਪੂਰ ਤੋਂ ਇਲਾਵਾ ਨੀਲ ਨੀਤਿਨ ਮੁਕੇਸ਼, ਜੈਕੀ ਸ਼ ਰਾ ਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ ਤੇ ਚੰਕੀ ਪਾਂਡੇ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਦੇਸ਼ ਦੇ ਨਾਲ-ਨਾਲ ਬਾਹਰ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।

Leave a Reply

Your email address will not be published.