ਮੁੱਖ ਖਬਰਾਂ
Home / ਪੰਜਾਬ / ਜਾਅਲੀ ਦਸਤਾਵੇਜ਼ਾਂ ਸਹਾਰੇ ਫ਼ੌਜ ’ਚ ਭਰਤੀ 30 ਹੋਰ ਜਵਾਨਾਂ ’ਤੇ ਪਰਚਾ ਦਰਜ

ਜਾਅਲੀ ਦਸਤਾਵੇਜ਼ਾਂ ਸਹਾਰੇ ਫ਼ੌਜ ’ਚ ਭਰਤੀ 30 ਹੋਰ ਜਵਾਨਾਂ ’ਤੇ ਪਰਚਾ ਦਰਜ

Spread the love

ਲੁਧਿਆਣਾ – ਫ਼ੌਜ ਵਿਚ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰ ਕੇ ਭਰਤੀ ਹੋਣ ਵਾਲੇ 30 ਹੋਰ ਜਵਾਨਾਂ ਉਤੇ ਡਾਇਰੈਕਟਰ ਰਿਕਰੂਟਿੰਗ ਕਰਨਲ ਵਿਸ਼ਾਲ ਦੂਬੇ ਦੇ ਬਿਆਨਾਂ ਉਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਪੁਲਿਸ ਨੇ ਹੁਣ ਤੱਕ ਦੋ ਮਹੀਨਿਆਂ ਵਿਚ ਸਿਰਫ਼ ਇਕ ਸ਼ਖਸ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਦੂਬੇ ਨੇ ਦੱਸਿਆ ਕਿ ਭਰਤੀ ਘੋਟਾਲੇ ਦੇ ਮਾਮਲੇ ਤੋਂ ਬਾਅਦ ਉਨ੍ਹਾਂ ਨੇ ਜਾਂਚ ਕੀਤੀ ਅਤੇ 35 ਲੋਕਾਂ ਉਤੇ ਪਰਚਾ ਦਰਜ ਕਰਵਾਇਆ।
ਜਾਂਚ ਜਾਰੀ ਸੀ ਤਾਂ ਇਸ ਵਿਚ 30 ਹੋਰਾਂ ਦੇ ਨਾਮ ਸਾਹਮਣੇ ਆਏ, ਜਿਨ੍ਹਾਂ ਨੇ ਇਸੇ ਤਰ੍ਹਾਂ ਨਾਲ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਫ਼ੌਜ ਵਿਚ ਜਾਇਨਿੰਗ ਕੀਤੀ। ਜੋ ਕਿ ਹੁਣ ਵੱਖ-ਵੱਖ ਜ਼ਿਲ੍ਹਿਆਂ ਵਿਚ ਨੌਕਰੀ ਕਰ ਰਹੇ ਹਨ। ਮੁਲਜ਼ਮਾਂ ਦੀ ਪਹਿਚਾਣ ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਸਤਪਾਲ ਸਿੰਘ, ਪ੍ਰਦੀਪ, ਸਤਪਾਲ, ਜਗਦੀਪ, ਰੋਹਿਤ, ਜਗਪਾਲ, ਮਲਕੀਤ ਸਿੰਘ, ਕੁਲਵਿੰਦਰ, ਰਾਜੇਸ਼, ਮਨਦੀਪ ਸਿੰਘ, ਫਤਹਿ, ਸੰਜੈ, ਕ੍ਰਿਸ਼ਣਵੀਰ, ਸਨੀ, ਅਮਨਪ੍ਰੀਤ, ਮਨਪ੍ਰੀਤ, ਵਿਕਰਮ,
ਅਮਿਤ, ਪਰਮਜੀਤ, ਰਾਹੁਲ, ਵਿਕਾਸ, ਜਸਵੰਤ, ਸੁਸ਼ੀਲ, ਜਗਦੀਪ, ਟਿੰਕੂ, ਸੋਨੂ, ਵਿਜੈ ਅਤੇ ਪ੍ਰਵੀਨ ਦੇ ਰੂਪ ਵਿਚ ਹੋਈ ਹੈ। ਜਾਂਚ ਵਿਚ ਪਤਾ ਲੱਗਿਆ ਕਿ ਘੋਟਾਲੇ ਦੇ ਮਾਸਟਰਮਾਇੰਡ ਸਾਬਕਾ ਫ਼ੌਜੀ ਮਹਿੰਦਰ ਪਾਲ ਨੇ ਚਾਰ ਸਾਲਾਂ ਵਿਚ 150 ਤੋਂ ਜ਼ਿਆਦਾ ਲੋਕਾਂ ਦੇ ਫਰਜ਼ੀ ਦਸਤਾਵੇਜ਼ ਬਣਵਾਏ ਅਤੇ ਨੌਕਰੀਆਂ ਦਿਵਾਈਆਂ। ਇਨ੍ਹਾਂ ਦਸਤਾਵੇਜ਼ਾਂ ਵਿਚ ਜ਼ਿਆਦਾਤਰ ਦੇ ਆਧਾਰ ਕਾਰਡ ਹਨ। ਹੁਣ ਫਰਜ਼ੀ ਦਸਤਾਵੇਜ਼ਾਂ ਉਤੇ ਭਰਤੀ ਹੋਣ ਵਾਲੇ ਜਵਾਨਾਂ ਦੀ ਗਿਣਤੀ 65 ਹੋ ਗਈ ਹੈ।

Leave a Reply

Your email address will not be published.