Home / ਮੁੱਖ ਖਬਰਾਂ / ਪਠਾਨਕੋਟ ‘ਚ ਪੁਲਿਸ ਨੇ ਹਿਰਾਸਤ ‘ਚ ਲਏ ਪੰਜ ਕਸ਼ਮੀਰੀ

ਪਠਾਨਕੋਟ ‘ਚ ਪੁਲਿਸ ਨੇ ਹਿਰਾਸਤ ‘ਚ ਲਏ ਪੰਜ ਕਸ਼ਮੀਰੀ

Spread the love

ਪਠਾਨਕੋਟ- ਪਠਾਨਕੋਟ ਦੇ ਮਮੂੰਨ ‘ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ ਇੱਕ ਕਾਰ ‘ਚ ਪਠਾਨਕੋਟ ਆਏ ਸਨ ਅਤੇ ਲੋਕਾਂ ਕੋਲੋਂ ਸ਼ਿਮਲਾ, ਚੰਡੀਗੜ੍ਹ, ਧਰਮਸ਼ਾਲਾ ਅਤੇ ਹੋਰ ਥਾਵਾਂ ਬਾਰੇ ਪੁੱਛ ਰਹੇ ਹਨ। ਇਸ ‘ਤੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ ਮਮੂੰਨ ਪੁਲਿਸ ਸੂਚਿਤ ਕੀਤਾ। ਪੁਲਿਸ ਦੀ ਇੱਕ ਟੀਮ ਨੇ ਮੌਕੇ ਪਹੁੰਚ ਕੇ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।

Leave a Reply

Your email address will not be published.