ਮੁੱਖ ਖਬਰਾਂ
Home / ਪੰਜਾਬ / ਭਗੌੜੇ ਨੇ ਪਰਿਵਾਰ ਨਾਲ ਖੇਡੀ ਖ਼ੂਨ ਦੀ ਹੋਲੀ, ਧੀ ਦੀ ਮੌਤ, ਪਤਨੀ ਗੰਭੀਰ ਰੂਪ ‘ਚ ਜ਼ਖ਼ਮੀ

ਭਗੌੜੇ ਨੇ ਪਰਿਵਾਰ ਨਾਲ ਖੇਡੀ ਖ਼ੂਨ ਦੀ ਹੋਲੀ, ਧੀ ਦੀ ਮੌਤ, ਪਤਨੀ ਗੰਭੀਰ ਰੂਪ ‘ਚ ਜ਼ਖ਼ਮੀ

Spread the love

ਨਵਾਂ ਸ਼ਹਿਰ- ਨਵਾਂ ਸ਼ਹਿਰ ਰੋਡ ‘ਤੇ ਸਥਿਤ ਪਿੰਡ ਦੇਣੋਵਾਲ ਬਸਤੀ ਸੈਂਹਸੀਆਂ ਵਿਖੇ ਰਾਤ ਸਾਢੇ ਸੱਤ ਵਜੇ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਬੇਟੀ ‘ਤੇ ਗੋਲੀਆਂ ਚਲਾ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ – ਸਾਰੇ ਦੇਸ਼ ‘ਚ ਜਿੱਥੇ ਵੀਰਵਾਰ ਨੂੰ ਰੰਗਾਂ ਦਾ ਤਿਉਹਾਰ ਹੋਲੀ ਪੂਰੇ ਚਾਵਾਂ ਨਾਲ ਮਨਾਇਆ ਜਾ ਰਿਹਾ ਸੀ, ਇੱਥੋਂ ਦੇ ਨਵਾਂਸ਼ਹਿਰ ਰੋਡ ‘ਤੇ ਸਥਿਤ ਪਿੰਡ ਦੇਣੋਵਾਲ ਬਸਤੀ ਸੈਂਹਸੀਆਂ ਵਿਖੇ ਰਾਤ ਸਾਢੇ ਸੱਤ ਵਜੇ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਬੇਟੀ ‘ਤੇ ਗੋਲੀਆਂ ਚਲਾ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਬੇਟੀ ਪ੍ਰੀਆ (15) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਪਤਨੀ ਰਜਨੀ (35) ਨੂੰ ਹੁਸ਼ਿਆਰਪੁਰ ਲਈ ਰੈਫਰ ਕਰ ਦਿੱਤਾ, ਜਿੱਥੇ ਉਹ ਪ੍ਰਾਈਵੇਟ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਮੁਲਜ਼ਮ ਮੇਜਰ ਪੁੱਤਰ ਸੰਤ ਰਾਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮੁਲਜ਼ਮ ਮੇਜਰ ਹੁਸ਼ਿਆਰਪੁਰ ਅਦਾਲਤ ਤੋਂ 19 ਜੂਨ 2018 ਤੋਂ ਭਗੌੜਾ ਹੈ ਜੋ ਕਿ ਪੇਸ਼ੀ ਭੁਗਤਣ ਆਇਆ ਸੀ ਤੇ ਐੱਨਡੀਪੀਐੱਸ ਐਕਟ ਅਧੀਨ ਉਸ ‘ਤੇ ਦਰਜ ਦੇ ਮਾਮਲੇ ਤੋਂਂ ਇਲਾਵਾ 7 ਹੋਰ ਕੇਸ ਵੀ ਦਰਜ ਹਨ। ਮ੍ਰਿਤਕ ਪ੍ਰੀਆ ਨੌਂਵੀਂ ਜਮਾਤ ਦੀ ਵਿਦਿਆਰਥਣ ਸੀ
ਮੌਕੇ ‘ਤੇ ਹਾਜ਼ਰ ਮੁਲਜ਼ਮ ਦੀ ਛੋਟੀ ਬੇਟੀ ਪ੍ਰਿਅੰਕਾ (7) ਨੇ ਦੱਸਿਆ ਕਿ ਉਸ ਦੀ ਮਾਂ ਖਾਣਾ ਬਣਾ ਰਹੀ ਸੀ ਤਾਂ ਪਿਤਾ ਨੇ ਬਾਹਰੋਂ ਆ ਕੇ ਮਾਂ ਨਾਲ ਕਿਸੇ ਗੱਲ ‘ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਗੋਲੀ ਚਲਾ ਦਿੱਤੀ। ਉਸ ਨੇ ਖੁਦ ਮੰਜੇ ਥੱਲੇ ਵੜ ਕੇ ਆਪਣੀ ਜਾਨ ਬਚਾਈ ਮੁਲਜ਼ਮ ਨੇ ਪੰਜ ਗੋਲੀਆਂ ਚਲਾਈਆਂ ਸਨ, ਜਿਨ੍ਹਾਂ ‘ਚੋਂ 3 ਗੋਲੀਆਂ ਪ੍ਰੀਆ ਤੇ 2 ਗੋਲੀਆਂ ਰਜਨੀ ਦੇ ਲੱਗੀਆਂ ਸਨ। ਮੁਲਜ਼ਮ ਦੇ ਘਰੋਂ ਜਾਣ ਤੋਂ ਬਾਅਦ ਪ੍ਰਿਅੰਕਾ ਨੇ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚੀ ਦਾ ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਐੱਸਐੱਸਪੀ ਹੁਸ਼ਿਆਰਪੁਰ ਜੇ ਏਲਨਚੇਲੀਅਨ, ਐੱਸਪੀ ਡੀ ਧਰਮਵੀਰ, ਡੀਐੱਸਪੀ ਗੜ੍ਹਸ਼ੰਕਰ ਸਤੀਸ਼ ਕੁਮਾਰ, ਐੱਸਐੱਚਓ ਗਗਨਦੀਪ ਸਿੰਘ ਘੁੰਮਣ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਪੁਲਿਸ ਵੱਲੋਂ ਜਲਦ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published.