ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਭਾਰਤੀ ਮੂਲ ਦੀ ਨਾਓਮੀ ਜਹਾਂਗੀਰ ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

ਭਾਰਤੀ ਮੂਲ ਦੀ ਨਾਓਮੀ ਜਹਾਂਗੀਰ ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

Spread the love

ਵਾਸ਼ਿੰਗਟਨ- ਭਾਰਤੀ ਮੂਲ ਦੀ ਪ੍ਰਸਿੱਧ ਅਮਰੀਕੀ ਵਕੀਲ ਨਾਓਮੀ ਜਹਾਂਗੀਰ ਰਾਓ (45) ਨੇ ‘ਡਿਸਟਿ?ਕ ਆਫ ਕੋਲੰਬੀਆ ਸਰਕਟ ਕੋਰਟ ਆਫ ਅਪੀਲਜ਼’ ਦੀ ਅਮਰੀਕੀ ਸਰਕਟ ਜੱਜ ਵਜੋਂ ਬੀਤੇ ਦਿਨੀਂ ਸਹੁੰ ਚੁੱਕੀ। ਉਹ ਸ੍ਰੀਨਿਵਾਸਨ ਤੋਂ ਬਾਅਦ ਦੂਜੀ ਭਾਰਤੀ ਅਮਰੀਕੀ ਹਨ ਜਿਹੜੀ ਇਸ ਸ਼ਕਤੀਸ਼ਾਲੀ ਅਦਾਲਤ ਦਾ ਹਿੱਸਾ ਬਣੀ ਹੈ ਇਸ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸਿਰਫ਼ ਅਮਰੀਕੀ ਸੁਪਰੀਮ ਕੋਰਟ ਹੈ ਸ੍ਰੀਨਿਵਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਾਮਜ਼ਦ ਹੋਏ ਸਨ। ਸਹੁੰ ਚੁੱਕ ਸਮਾਗਮ ਦੌਰਾਨ ਰਾਓ ਦੇ ਪਤੀ ਐਲਨ ਲੈਫੇਕੋਵਿਟਜ਼ ਵੀ ਮੌਜੂਦ ਸਨ। ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੇਰੈਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਵਿਚ ਰਾਓ ਨੂੰ ਸਹੁੰ ਚੁਕਾਈ। ਉਨ੍ਹਾਂ ਬਾਈਬਲ ਦੀ ਸਹੁੰ ਚੁੱਕੀ ਰਾਓ ਨੇ ਬ੍ਰੈਡ ਕਾਵਾਨਾਘ ਦੀ ਥਾਂ ਲਈ ਹੈ ਜਿਹੜੇ ਵਿਵਾਦਾਂ ਵਿਚ ਘਿਰ ਗਏ ਸਨ ਵ੍ਹਾਈਟ ਹਾਊਸ ਦੇ ਪ੍ਰੋਗਰਾਮ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਡੈਟ੍ਰਾਇਟ ਵਿਚ ਭਾਰਤ ਦੇ ਪਾਰਸੀ ਡਾਕਟਰ ਜੈਰੀਨ ਰਾਓ ਅਤੇ ਜਹਾਂਗੀਰ ਨਰੀਓਸ਼ਾਂਗ ਰਾਓ ਦੇ ਘਰ ਨਾਓਮੀ ਰਾਓ ਦਾ ਜਨਮ ਹੋਇਆ ਸੀ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਦੀਵਾਲੀ ਦੌਰਾਨ ਉੱਚ ਅਹੁਦੇ ਲਈ ਨਾਮਜ਼ਦ ਕੀਤਾ ਸੀ। ਪਿਛਲੇ ਹਫ਼ਤੇ ਹੀ ਸੈਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ 53-46 ਮਤਾਂ ਨਾਲ ਮਨਜ਼ੂਰੀ ਦਿੱਤੀ ਸੀ।

Leave a Reply

Your email address will not be published.