ਮੁੱਖ ਖਬਰਾਂ
Home / ਭਾਰਤ / ਬੰਗਲਾਦੇਸ਼ੀ ਕ੍ਰਿਕਟਰ ਮੇਹਦੀ ਹਸਨ ਨੇ ਕਰਵਾਇਆ ਵਿਆਹ, ਨਿਊਜ਼ੀਲੈਂਡ ਹਮਲੇ ਵਿਚ ਬਚੇ ਸੀ ਵਾਲ ਵਾਲ

ਬੰਗਲਾਦੇਸ਼ੀ ਕ੍ਰਿਕਟਰ ਮੇਹਦੀ ਹਸਨ ਨੇ ਕਰਵਾਇਆ ਵਿਆਹ, ਨਿਊਜ਼ੀਲੈਂਡ ਹਮਲੇ ਵਿਚ ਬਚੇ ਸੀ ਵਾਲ ਵਾਲ

Spread the love

ਨਵੀਂ ਦਿੱਲੀ- ਨਿਊਜ਼ੀਲੈਂਡ ਦੇ ਕਰਾਈਸਚਰਚ ਵਿਚ ਦੋ ਮਸਜਿਦਾਂ ਵਿਚ ਅੱਤਵਾਦੀ ਹਮਲੇ ਵਿਚ ਅਪਣੇ ਸਾਥੀਆਂ ਦੇ ਨਾਲ ਵਾਲ ਵਾਲ ਬਚੇ ਬੰਗਲਾਦੇਸ਼ ਦੇ ਆਲ ਰਾਊਂਡਰ ਮੇਹਦੀ ਹਸਨ ਮਿਰਾਜ ਨੇ ਨਿਕਾਹ ਕਰਵਾ ਕੇ ਜ਼ਿੰਦਗੀ ਦੀ ਦੂਜੀ ਪਾਰੀ ਸ਼ੁਰੂ ਕੀਤੀ। ਮਿਰਾਜ ਦੇ ਪਿਤਾ ਜਲਾਲ ਹੁਸੈਨ ਨੇ ਦੱਸਿਆ ਕਿ ਬੰਗਲਾਦੇਸ਼ ਦੇ ਸ਼ਹਿਰ ਖੁਲਨਾ ਵਿਚ ਇੱਕ ਸਮਾਰੋਹ ਵਿਚ ਮੰਗੇਤਰ ਰਾਬਿਆ ਅਖਤਰ ਪ੍ਰੀਤੀ ਨਾਲ ਵਿਆਹ ਕੀਤਾ। ਜਿੱਥੇ ਦੋਵਾਂ ਦੇ ਪਰਵਾਰ ਮੌਜੂਦ ਸਨ। ਦੋਵਾਂ ਦੇ ਵਿਚ ਛੇ ਸਾਲਾਂ ਤੋਂ ਰਿਸ਼ਤਾ ਸੀ। ਦੱਸ ਦੇਈਏ ਕਿ ਬੰਗਲਾਦੇਸ਼ ਟੀਮ ਅਪਣੇ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਲਈ ਕ੍ਰਾਈਸਟਚਰਚ ਵਿਚ ਪਿਛਲੇ ਸ਼ਨਿੱਚਰਵਾਰ ਨੂੰ ਖੇਡਣ ਵਾਲੀ ਸੀ। ਲੇਕਿਨ ਅੱਤਵਾਦੀ ਹਮਲੇ ਤੋਂ ਬਾਅਦ ਕ੍ਰਿਕਟਰਾਂ ਨੂੰ ਅਪਣੇ ਦੇਸ਼ ਪਰਤਣ ਦੀ ਆਗਿਆ ਦੇ ਦਿੱਤੀ ਗਈ ਅਤੇ ਮੈਚ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਅਲ ਨੂਰ ਮਸਜਿਦ ਵਿਚ ਜਦ 15 ਮਾਰਚ ਨੂੰ ਗੋਲੀਬਾਰੀ ਸ਼ੁਰੂ ਹੋਈ ਸੀ ਤਦ ਬੰਗਲਾਦਸ਼ ਦੇ ਖਿਡਾਰੀ ਅਤੇ ਕੋਚਿੰਗ ਸਟਾਫ਼ ਮਸਜਿਦ ਤੋਂ 50 ਗਜ ਦੀ ਦੂਰੀ ‘ਤੇ ਹੀ ਸੀ। ਇਸ ਵਿਚ ਪੰਜ ਬੰਗਲਾਦੇਸ਼ ਸਣੇ ਕੁਲ 50 ਲੋਕਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published.