ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਕੈਨੇਡਾ ਵਿਚ ਪ੍ਰਵਾਸੀਆਂ ਦੀ ਆਮਦ ਨੇ ਤੋੜਿਆ 100 ਸਾਲ ਦਾ ਰਿਕਾਰਡ

ਕੈਨੇਡਾ ਵਿਚ ਪ੍ਰਵਾਸੀਆਂ ਦੀ ਆਮਦ ਨੇ ਤੋੜਿਆ 100 ਸਾਲ ਦਾ ਰਿਕਾਰਡ

Spread the love

ਟੋਰਾਂਟੋ- ਕੈਨੇਡਾ ਵਿਚ ਪ੍ਰਵਾਸੀਆਂ ਨੇ ਆਮਦ ਨੇ 2018 ਵਿਚ 100 ਸਾਲ ਦਾ ਰਿਕਾਰਡ ਤੋੜ ਦਿਤਾ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅਨੁਮਾਨਾਂ ਮੁਤਾਬਕ ਪਿਛਲੇ ਵਰ•ੇ 3 ਲੱਖ 21 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਕਦਮ ਰੱਖਿਆ। ਅੰਕੜੇ ਕਹਿੰਦੇ ਹਨ ਕਿ 1913 ਵਿਚ 401,000 ਪ੍ਰਵਾਸੀ ਕੈਨੇਡਾ ਆਏ ਸਨ ਜਿਸ ਰਾਹੀਂ ਮੁਲਕ ਦੀ ਆਬਾਦੀ ਵਧਾਉਣ ਵਿਚ ਸਹਾਇਤਾ ਮਿਲੀ। 2018 ਵਿਚ ਪ੍ਰਵਾਸੀਆਂ ਦੇ ਤੇਜ਼ ਆਮਦ ਸਦਕਾ ਕੈਨੇਡਾ ਦੀ ਕੁਲ ਆਬਾਦੀ ਵਿਚ 528,421 ਦਾ ਵਾਧਾ ਦਰਜ ਕੀਤਾ ਗਿਆ। ਪ੍ਰਤੀਸ਼ਤ ਦੇ ਹਿਸਾਬ ਨਾਲ ਪਿਛਲੇ ਸਾਲ ਕੈਨੇਡਾ ਦੀ ਆਬਾਦੀ ਵਿਚ 1.4 ਫ਼ੀ ਸਦੀ ਵਾਧਾ ਹੋਇਆ ਜੋ 1990 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਵਿਚ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਰਫ਼ਿਊਜੀ ਸ਼ਾਮਲ ਹਨ ਪਰ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਾਂਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਫਿਰ ਵੀ ਰਫ਼ਿਊਜੀਆਂ ਦਾ ਅਸਲ ਅੰਕੜਾ ਪੇਸ਼ ਨਹੀਂ ਕੀਤਾ ਗਿਆ। ਸਟੈਟਿਸਟਿਕਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਦੇ ਆਖ਼ਰੀ ਤਿੰਨ ਮਹੀਨੇ ਦੌਰਾਨ ਅੰਦਾਜ਼ਨ 71,131 ਪ੍ਰਵਾਸੀ ਕੈਨੇਡਾ ਪੁੱਜੇ। ਦੂਜੇ ਪਾਸੇ ਕੈਨੇਡਾ ਦੀ ਆਬਾਦੀ ਵਿਚ ਕੁਦਰਤੀ ਵਾਧੇ ਦਾ ਸਿਲਸਿਲਾ ਢਿੱਲਾ ਰਿਹਾ ਅਤੇ ਪਿਛਲੇ ਸਾਲ ਮੌਤਾਂ ਦੀ ਗਿਣਤੀ ਮਨਫ਼ੀ ਕਰਨ ਮਗਰੋਂ 2018 ਵਿਚ ਸਿਰਫ਼ 103,176 ਨਵੇਂ ਜੀਆਂ ਦੀ ਆਮਦ ਹੋਈ।

Leave a Reply

Your email address will not be published.