Home / ਪੰਜਾਬ / ਹੁਸ਼ਿਆਰਪੁਰ ਦੀ ਨਵਜੋਤ ਕਮਾਰੀ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ, ਪਿੰਡ ਦਾ ਨਾਮ ਕੀਤਾ ਉੱਚਾ

ਹੁਸ਼ਿਆਰਪੁਰ ਦੀ ਨਵਜੋਤ ਕਮਾਰੀ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ, ਪਿੰਡ ਦਾ ਨਾਮ ਕੀਤਾ ਉੱਚਾ

Spread the love

ਹੁਸ਼ਿਆਰਪੁਰ-ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਨਵਜੋਤ ਕੁਮਾਰੀ, ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਸਨਮਾਨ ਲੈਣ ਦਾ ਮਾਣ ਹਾਸਿਲ ਹੋਇਆ। ਹੁਸ਼ਿਆਰਪੁਰ ਦੀ 15 ਸਾਲਾ ਨਵਜੋਤ ਕੁਮਾਰੀ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਹੈ। ਨਵਜੋਤ ਨੂੰ ਇਹ ਸਨਮਾਨ ਉਸ ਦੀ ਲੇਖਣੀ ਕਾਰਨ ਮਿਲਿਆ ਹੈ। ਨਵਜੋਤ ਕੌਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਕਦੇ ਰਾਸ਼ਟਰਪਤੀ ਭਵਨ ਵਿੱਚ ਸਨਮਾਨ ਹਾਸਿਲ ਕਰਨ ਤੇ ਫੋਟ ਖਿਚਵਾਉਣ ਦਾ ਮੌਕਾ ਮਿਲੇਗਾ। 15 ਸਾਲਾ ਨਵਜੋਤ ਕੁਮਾਰੀ ਨੌਵੀਂ ਕਲਾਸ ਦੀ ਵਿਦਿਆਰਥਣ ਹੈ।
ਦਰਅਸਲ ਸਾਲ 2016-17 ਚ ਟਾਟਾ ਵੱਲੋਂ ਸਕੂਲ ਵਿੱਚ ਗਲੋਬਲ ਵਾਤਾਵਰਨ ਸਬੰਧੀ ਜ਼ਿਲ੍ਹਾ ਪੱਧਰ ਤੇ ਲੇਖ ਮੁਕਾਬਲੇ ਕਰਵਾਏ ਗਏ ਸਨ। ਜੂਨੀਅਰ ਵਰਗ ਚ ਨਵਜੋਤ ਕੁਮਾਰੀ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਇਸ ਦੇ ਬਾਅਦ ਸਟੇਟ ਤੇ ਰਾਸ਼ਟਰੀ ਪੱਧਰ ਤੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਇਸ ਉਪਲਬਧੀ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨਵਜੋਤ ਕੁਮਾਰੀ ਦਾ ਸਨਮਾਨ ਕੀਤਾ ਗਿਆ।
ਸਨਮਾਨ ਹਾਸਿਲ ਕਰਨ ਵਾਲੀ ਨਵਜੋਤ ਕੁਮਾਰੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਹ ਵਿੰਗ ਕਮਾਂਡਰ ਅਭਿਨੰਦਨ ਦੀ ਤਰ੍ਹਾਂ ਦੇਸ਼ ਲਈ ਕੁੱਝ ਕਰਨਾ ਚਾਹੁੰਦੀ ਹੈ। ਨਵਜੋਤ ਕੁਮਾਰੀ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਮਿਲਣ ਦੇ ਬਾਅਦ ਪਰਿਵਾਰ ਚ ਖ਼ੁਸ਼ੀ ਦਾ ਮਾਹੌਲ ਹੈ। ਨਵਜੋਤ ਕੁਮਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਤੁਹਾਡੇ ਕੋਲ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਹਰ ਮੰਜ਼ਲ ਨੂੰ ਸਰ ਕੀਤਾ ਜਾ ਸਕਦਾ

Leave a Reply

Your email address will not be published.