Home / ਦੇਸ਼ ਵਿਦੇਸ਼ / ਗੂਗਲ ਨੇ ਸਾਬਕਾ ਅਧਿਕਾਰੀ ਅਮਿਤ ਸਿੰਘਲ ਨੂੰ 3.5 ਕਰੋੜ ਡਾਲਰ ਦੀ ‘ਐਗਜ਼ਿਟ ਪੈਕੇਜ’ ਵਜੋਂ ਕੀਤੀ ਅਦਾਇਗੀ

ਗੂਗਲ ਨੇ ਸਾਬਕਾ ਅਧਿਕਾਰੀ ਅਮਿਤ ਸਿੰਘਲ ਨੂੰ 3.5 ਕਰੋੜ ਡਾਲਰ ਦੀ ‘ਐਗਜ਼ਿਟ ਪੈਕੇਜ’ ਵਜੋਂ ਕੀਤੀ ਅਦਾਇਗੀ

Spread the love

ਸਾਨ ਫਰਾਂਸਿਸਕੋ-ਗੂਗਲ ਨੇ ਸਾਬਕਾ ਖੋਜ ਅਧਿਕਾਰੀ ਅਮਿਤ ਸਿੰਘਲ ਨੂੰ ਨੌਕਰੀ ਛੱਡਣ ਦੇ ਪੈਕੇਜ ਵਜੋਂ 3.5 ਕਰੋੜ ਡਾਲਰ ਦੀ ਅਦਾਇਗੀ ਕੀਤੀ ਹੈ | ਇਕ ਮਾਮਲੇ ਵਿਚ ਸਰੀਰਕ ਸ਼ੋਸ਼ਣ ਦੀ ਜਾਂਚ ਉਪਰੰਤ ਕੰਪਨੀ ਨੇ ਸਿੰਘਲ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਸੀ | ਸਿੰਘਲ ਨੂੰ ਪੈਕੇਜ ਦੇਣ ਦਾ ਖੁਲਾਸਾ ਅਦਾਲਤ ਵਲੋਂ ਜਾਰੀ ਦਸਤਾਵੇਜ਼ਾਂ ਤੋਂ ਹੋਇਆ ਹੈ | ਭਾਰਤੀ ਮੂਲ ਦੇ ਅਮਰੀਕੀ ਸਿੰਘਲ ਖੋਜ ਵਿੰਗ ਦੇ ਸੀਨੀਅਰ ਉੱਪ ਪ੍ਰਧਾਨ ਸਨ | ਉਸ ਨੇ 2016 ਵਿਚ ਕੰਪਨੀ ਛੱਡ ਦਿੱਤੀ ਸੀ | ਦੂਸਰੇ ਪਾਸੇ ਸਿੰਘਲ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ ਨੇ ਕੰਪਨੀ ਆਪਣੀਆਂ ਸ਼ਰਤਾਂ ਉੱਪਰ ਛੱਡੀ ਹੈ | ਉਸ ਵਿਰੁੱਧ ਲਾਏ ਦੋਸ਼ਾਂ ਵਿਚ ਕੋਈ ਸਚਾਈ ਨਹੀਂ ਹੈ |

Leave a Reply

Your email address will not be published.