Home / ਪੰਜਾਬ / ਹੋਲੀ ਮੌਕੇ ਹੋਈ ਲੜਾਈ ‘ਚ ਇਕ ਨੌਜਵਾਨ ਦੀ ਮੌਤ

ਹੋਲੀ ਮੌਕੇ ਹੋਈ ਲੜਾਈ ‘ਚ ਇਕ ਨੌਜਵਾਨ ਦੀ ਮੌਤ

Spread the love

ਲੁਧਿਆਣਾ- ਸਥਾਨਕ ਟਿੱਬਾ ਰੋੜ ‘ਤੇ ਹੋਲੀ ਮੌਕੇ ਹੋਈ ਲੜਾਈ ‘ਚ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਉਮਰ 26 ਸਾਲ ਦੇ ਕਰੀਬ ਸੀ। ਜਾਣਕਾਰੀ ਦੇ ਅਨੁਸਾਰ, ਹਰਪ੍ਰੀਤ ਟਿੱਬਾ ਰੋਡ ‘ਤੇ ਕਿਰਾਏ ਦੇ ਕਮਰੇ ‘ਚ ਰਹਿ ਰਿਹਾ ਸੀ। ਵੀਰਵਾਰ ਦੀ ਸ਼ਾਮ ਮਾਮੂਲੀ ਜਿਹੀ ਗੱਲਬਾਤ ਨੂੰ ਲੈ ਕੇ ਹੋਲੀ ਖੇਲ ਰਹੇ ਹਰਪ੍ਰੀਤ ਦਾ ਝਗੜਾ ਆਪਣੇ ਮਕਾਨ ਮਾਲਕ ਨਾਲ ਹੋ ਗਿਆ। ਮਕਾਨ ਮਾਲਕ ਅਤੇ ਉਸ ਦੇ ਸਾਥੀਆਂ ਵੱਲੋਂ ਹਰਪ੍ਰੀਤ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਉਹ ਦਮ ਤੋੜ ਗਿਆ ਹੈ।

Leave a Reply

Your email address will not be published.