ਮੁੱਖ ਖਬਰਾਂ
Home / ਭਾਰਤ / ਪ੍ਰਿਯੰਕਾ ਗਾਂਧੀ ‘ਤੇ ਯੂਪੀ ਵਿਚ ਤਿਰੰਗੇ ਦਾ ਅਪਮਾਨ ਕਰਨ ਦਾ ਦੋਸ਼, ਦਿੱਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ

ਪ੍ਰਿਯੰਕਾ ਗਾਂਧੀ ‘ਤੇ ਯੂਪੀ ਵਿਚ ਤਿਰੰਗੇ ਦਾ ਅਪਮਾਨ ਕਰਨ ਦਾ ਦੋਸ਼, ਦਿੱਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ

Spread the love

ਨਵੀਂ ਦਿੱਲੀ-ਸਿਆਸਤ ਵਿਚ ਆਉਣ ਤੋਂ ਬਾਅਦ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਵਿਚ ਜ਼ੋਰ ਸ਼ੋਰ ਨਾਲ ਪ੍ਰਚਾਰ ਵਿਚ ਜੁਟੀ ਪ੍ਰਿਯੰਕਾ ਗਾਂਧੀ ਵੱਡੀ ਮੁਸ਼ਕਲ ਵਿਚ ਫਸਦੀ ਨਜ਼ਰ ਆ ਰਹੀ ਹੈ। ਦਰਅਸਲ, ਕੌਮੀ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਖ਼ਿਲਾਫ਼ ਬੁਧਵਾਰ ਨੂੰ ਦਿੱਲੀ ਦੇ ਬਵਾਨਾ ਥਾਣੇ ਵਿਚ ਇੱਕ ਸ਼ਿਕਾਇਤ ਦਿੱਤੀ ਗਈ। ਇਸ ਵਿਚ ਸ਼ਿਕਾਇਤਕਰਤਾ ਨੇ ਪ੍ਰਿਯੰਕਾ ਗਾਂਧੀ ‘ਤੇ ਬਨਾਰਸ ਵਿਚ ਗੰਗਾ ਯਾਤਰਾ ਦੌਰਾਨ ਤਿਰੰਗੇ ਦੇ ਅਪਮਾਨ ਦਾ ਦੋਸ਼ ਲਗਾਇਆ। ਸ਼ਿਕਾਇਤਕਰਤਾ ਪਰਵੇਸ਼ ਪੇਸ਼ੇ ਤੋਂ ਵਕੀਲ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਥਾਣੇ ਵਿਚ ਸ਼ਿਕਾਇਤ ਦਿੱਤੀ। ਪਰਵੇਸ ਡਬਾਸ ਨੇ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਪ੍ਰਿਯੰਕਾ ਗਾਂਧੀ ਨੇ 3 ਦਿਨਾਂ ਤੱਕ ਅਪਣੀ ਪ੍ਰਯਾਗਰਾਜ ਤੋਂ ਲੈ ਕੇ ਸੰਗਮ ਤੱਕ ਗੰਗਾ ਯਾਤਰਾ ਦੌਰਾਨ ਤਿਰੰਗੇ ਦਾ ਅਪਮਾਨ ਕੀਤਾ ਹੈ। ਪਰਵੇਸ਼ ਦਾ ਕਹਿਣਾ ਹੈ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਦੀ ਕਿਸ਼ਤੀ ਨੂੰ ਤਿਰੰਗੇ ਨਾਲ ਚਾਰੇ ਪਾਸੇ ਤੋਂ ਕਵਰ ਕੀਤਾ ਗਿਆ ਸੀ।ਉਨ੍ਹਾਂ ਮੁਤਾਬਕ , ਕਿਸ਼ਤੀ ਦੀ ਛੱਤ, ਅੱਗੇ ਪਿੱਛੇ ਦੇ ਹਿੱਸੇ ਨੂੰ ਤਿਰੰਗੇ ਨਾਲ ਕਵਰ ਕੀਤਾ ਗਿਆ ਸੀ। ਇੰਨਾ ਹੀ ਨਹੀਂ ਯਾਤਰਾ ਦੌਰਾਨ ਗੰਗਾ ਦੇ ਕਿਨਾਰੇ ਲੱਗੇ ਬੈਰੀਕੇਡਸ ‘ਤੇ ਵੀ ਤਿਰੰਗੇ ਦੀ ਵਰਤੋਂ ਕੀਤੀ ਗਈ ਸੀ। ਤਿਰੰਗਾ ਜ਼ਮੀਨ ਦੇ ਨਾਲ ਨਾਲ ਪਾਣੀ ਵਿਚ ਲੱਗ ਰਿਹਾ ਸੀ। ਪਰਵੇਸ਼ ਮੁਤਾਬਕ ਇਹ ਕੌਮੀ ਤਿਰੰਗੇ ਦਾ ਅਪਮਾਨ ਹੈ। ਇਹ ਰਾਸ਼ਟਰੀ ਸਨਮਾਨ ਦੇ ਅਪਮਾਨ ਦਾ ਮਾਮਲਾ ਹੈ। ਅਜਿਹੇ ਵਿਚ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ।ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁਧਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੂਰਵੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਅਪਣੀ ਗੰਗਾ ਯਾਤਰਾ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਹ ਸੋਚਣਾ ਛੱਡ ਦੇਣਾ ਚਾਹੀਦਾ ਕਿ ਲੋਕ ਬੇਵਕੂਫ ਹਨ, ਉਨ੍ਹਾਂ ਪਤਾ ਹੋਣਾ ਚਾਹੀਦਾ ਕਿ ਲੋਕ ਸਭ ਸਮਝ ਰਹੇ ਹਨ।

Leave a Reply

Your email address will not be published.