ਮੁੱਖ ਖਬਰਾਂ
Home / ਮਨੋਰੰਜਨ / ਅਜੈ ਦੇਵਗਨ ਦੀ ਫਿਲਮ ‘ਚ ਐਮੀ ਵਿਰਕ ਦਾ ਐਕਸ਼ਨ

ਅਜੈ ਦੇਵਗਨ ਦੀ ਫਿਲਮ ‘ਚ ਐਮੀ ਵਿਰਕ ਦਾ ਐਕਸ਼ਨ

Spread the love

ਬੀਤੇ ਦਿਨੀਂ ਅਸੀਂ ਤੁਹਾਨੂੰ ਖ਼ਬਰ ਦਿੱਤੀ ਸੀ ਕਿ ਅਜੈ ਦੇਵਗਨ ਜਲਦੀ ਹੀ 1971 ਦੇ ਭਾਰਤ-ਪਾਕਿਸਤਾਨ ਯੁੱਧ ਸਮੇਂ ਭੁੱਜ ਏਅਰਪੋਰਟ ਦੇ ਇੰਚਾਰਜ ਵਿਜੇ ਕਾਰਣਿਕ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮ ਕਰਨ ਜਾ ਰਹੇ ਹਨ। ਇਸ ਦਾ ਖੁਲਾਸਾ ਅਜੇ ਨੇ ਖੁਦ ਟਵੀਟ ਸ਼ੇਅਰ ਕਰ ਕੀਤਾ ਸੀ। ਹੁਣ ਇਸ ਫ਼ਿਲਮ ਦੀ ਸਾਰੀ ਸਟਾਰ ਕਾਸਟ ਦਾ ਐਲਾਨ ਹੋ ਗਿਆ ਹੈ। ਇਸ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਖਾਸ ਥਾਂ ਹਾਸਲ ਕੀਤੀ ਹੈ।
ਜੀ ਹੈ, ਐਮੀ ਵਿਰਕ ਦੀ ਇਹ ਦੂਜੀ ਮਲਟੀਸਟਾਰਰ ਹਿੰਦੀ ਫ਼ਿਲਮ ਹੋਵੇਗੀ ਜਿਸ ‘ਚ ਉਨ੍ਹਾਂ ਨੂੰ ਖਾਸ ਰੋਲ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਪਹਿਲਾ ਐਮੀ ਜਲਦੀ ਹੀ ਰਣਵੀਰ ਸਿੰਘ ਦੀ ਵਰਲਡ ਕੱਪ ‘ਤੇ ਅਧਾਰਤ ਫ਼ਿਲਮ ‘83’ ‘ਚ ਵੀ ਨਜ਼ਰ ਆਉਣਗੇ। ਵਿਜੇ ਕਾਰਣਿਕ ‘ਤੇ ਬਣਨ ਵਾਲੀ ‘ਭੁੱਜ: ਦ ਫ੍ਰਾਈਡ ਆਫ ਇੰਡੀਆ’ ‘ਚ ਸੁਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੇ ਹਨ।
ਵਿਜੈ ਕਾਰਣਿਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਰਜ ਸਨ। ਉਨ੍ਹਾਂ ਦੀ ਟੀਮ ਤੇ 300 ਸਥਾਨਕ ਮਹਿਲਾਵਾਂ ਦੇ ਕਾਰਨ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਹੋ ਸਕੀ ਸੀ ਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕਿਆ ਸੀ। ਅਜੇ ਦੇਵਗਨ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਹਨ ਤੇ ਐਮੀ ਵਿਰਕ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ , ਪਰਿਣੀਤੀ ਚੋਪੜਾ ਵੀ ਫਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ। ਫਿਲਮ ਨੂੰ ਲਿਖਿਆ ਤੇ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਦੁਧੈਆ ਕਰ ਰਹੇ ਹਨ।

Leave a Reply

Your email address will not be published.