ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਇਤਿਹਾਸ ਰਚਦੇ ਹੋਏ ਜਗਮੀਤ ਸਿੰਘ ਨੇ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ‘ਚ ਕੀਤਾ ਸੰਬੋਧਨ

ਇਤਿਹਾਸ ਰਚਦੇ ਹੋਏ ਜਗਮੀਤ ਸਿੰਘ ਨੇ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ‘ਚ ਕੀਤਾ ਸੰਬੋਧਨ

Spread the love

ਓਟਾਵਾ-ਭਾਰਤੀ ਮੂਲ ਦੇ ਜਗਮੀਤ ਸਿੰਘ ਨੇ ਕੈਨੇਡਾ ਦੀ ਰਾਜਨੀਤੀ ‘ਚ ਨਵਾਂ ਇਤਿਹਾਸ ਬਣਾਇਆ ਹੈ | ਦੇਸ਼ ‘ਚ ਪ੍ਰਮੁੱਖ ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਵਜੋਂ ਜਗਮੀਤ ਸਿੰਘ ਨੇ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ‘ਚ ਸੰਬੋਧਨ ਕੀਤਾ | ਸੋਮਵਾਰ ਨੂੰ ਪੱਗੜੀਧਾਰੀ ਆਗੂ ਦੇ ਸਦਨ ‘ਚ ਪੁੱਜਣ ‘ਤੇ ਸਾਰੇ ਮੈਂਬਰਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ | ਪ੍ਰਸ਼ਨ ਕਾਲ ਤੋਂ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਸਿੱਖ ਆਗੂ ਦਿਲ ‘ਤੇ ਹੱਥ ਰੱਖ ਕੇ ਸਦਨ ‘ਚ ਪ੍ਰਵੇਸ਼ ਹੋਇਆ | 25 ਫਰਵਰੀ ਨੂੰ ਹੋਈਆਂ ਉੱਪ ਚੋਣਾਂ ‘ਚ ਜਗਮੀਤ ਸਿੰਘ ਦੀ ਸੰਘੀ ਸਰਕਾਰ ‘ਚ ਚੋਣ ਹੋਈ ਸੀ | ਆਪਣੇ ਪਹਿਲੇ ਸ਼ਬਦਾਂ ‘ਚ ਉਨ੍ਹਾਂ ਪਿਛਲੇ ਹਫ਼ਤੇ ਨਿਊਜ਼ੀਲੈਂਡ ‘ਚ ਦੋ ਮਸਜਿਦਾਂ ‘ਤੇ ਹੋਏ ਹਮਲੇ ਦਾ ਜ਼ਿਕਰ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ | ਬਾਅਦ ‘ਚ ਉਨ੍ਹਾਂ ਬਰਨਬਾਈ-ਸਾਊਥ ‘ਚ ਗਰੀਬੀ ਬਾਰੇ ਪ੍ਰਸ਼ਨ ਕੀਤੇ | ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਆਗੂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਦਨ ‘ਚ ਪ੍ਰਵੇਸ਼ ਕਰਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ |

Leave a Reply

Your email address will not be published.