Home / ਭਾਰਤ / ਸੜਕ ‘ਤੇ ਡਿੱਗੇ ਮਿਲੇ 10 ਲੱਖ ਰੁਪਏ, ਵਾਪਸ ਕੀਤੇ ਤਾਂ ਮਿਲਿਆ 2 ਲੱਖ ਦਾ ਇਨਾਮ

ਸੜਕ ‘ਤੇ ਡਿੱਗੇ ਮਿਲੇ 10 ਲੱਖ ਰੁਪਏ, ਵਾਪਸ ਕੀਤੇ ਤਾਂ ਮਿਲਿਆ 2 ਲੱਖ ਦਾ ਇਨਾਮ

Spread the love

ਅਹਿਮਦਾਬਾਦ – ਗੁਜਰਾਤ ਦੇ ਸੂਰਤ ‘ਚ ਇਕ ਸੈਲਸਮੈਨ ਨੇ ਇਮਾਨਦਾਰੀ ਦਾ ਉਦਾਹਰਨ ਪੇਸ਼ ਕਰਦੇ ਹੋਏ ਸੜਕ ‘ਤੇ ਡਿੱਗੇ ਮਿਲੇ 10 ਲੱਖ ਰੁਪਏ ਉਸ ਦੇ ਮਾਲਕ ਤੱਕ ਪਹੁੰਚਾਏ ਤੇ ਵਾਪਸ ਕਰ ਦਿੱਤੇ। ਇਸ ਤੋਂ ਖ਼ੁਸ਼ ਹੋ ਕੇ ਪੈਸਿਆਂ ਦੇ ਮਾਲਕ ਨੇ ਇਨਾਮ ਦੇ ਰੂਪ ਵਿਚ ਦੋ ਲੱਖ ਰੁਪਏ ਸੈਲਸਮੈਨ ਨੂੰ ਦਿੱਤੇ। ਸੂਰਤ ਦੇ ਉਮਰਾ ਇਲਾਕੇ ਵਿਚ ਦਲੀਪ ਪੋਦਾਰ ਇਕ ਸਾੜੀ ਦੇ ਸ਼ੋਰੂਮ ਵਿਚ ਸੈਲਸਮੈਨ ਦੇ ਰੂਪ ਵਿਚ ਕੰਮ ਕਰਦੇ ਹਨ। ਪੁਲਿਸ ਨੇ ਦੱਸਿਆ ਕਿ ਪੈਸੇ ਵਾਪਸ ਕਰਨ ‘ਤੇ ਉਸ ਨੂੰ ਪੈਸੇਆਂ ਦੇ ਮਾਲਕ ਤੇ ਇਕ ਜੌਹਰੀ ਨੇ ਦੋ ਲੱਖ ਰੁਪਏ ਇਨਾਮ ਵਜੋਂ ਦਿੱਤੇ।

Leave a Reply

Your email address will not be published.