ਮੁੱਖ ਖਬਰਾਂ
Home / ਮਨੋਰੰਜਨ / ਆਮਿਰ ਖਾਨ ਦੇ 3 ਬਾਕਸ ਆਫਿਸ ਰਿਕਾਰਡ, ਜਿਸ ਨੂੰ ਕੋਈ ਨਹੀਂ ਤੋੜ ਸਕਿਆ

ਆਮਿਰ ਖਾਨ ਦੇ 3 ਬਾਕਸ ਆਫਿਸ ਰਿਕਾਰਡ, ਜਿਸ ਨੂੰ ਕੋਈ ਨਹੀਂ ਤੋੜ ਸਕਿਆ

Spread the love

ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ 54 ਸਾਲ ਦੇ ਹੋ ਗਏ ਹਨ। ਉਹ ਬਾਲੀਵੁਡ ਵਿੱਚ ਖਾਸ ਥਾਂ ਰੱਖਦੇ ਹਨ, ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ਤੇ ਹਿੱਟ ਦੀ ਗਰੰਟੀ ਰੱਖਦੀਆਂ ਹਨ। ਆਮਿਰ ਜਿਆਦਾਤਰ ਸਾਲ ਵਿੱਚ 1 ਹੀ ਫਿਲਮ ਕਰਦੇ ਹਨ ਅਤੇ ਉਸ ਇੱਕ ਫਿਲਮ ਤੋਂ ਪੁਰਾਣੇ ਸਾਰੇ ਰਿਕਾਰਡ ਤੋੜ ਨਵਾਂ ਕੀਰਤੀਮਾਨ ਸਥਾਪਿਤ ਕਰਦੇ ਹਨ। ਉਹ ਬਾਕ ਸਆਫਿਸ ਦੇ ਟ੍ਰੈਂਡ ਸੇਟਰ ਹਨ , 100 ਕਰੋੜ ਕਲੱਬ ਅਤੇ 300 ਕਲੱਬ ਦੀ ਸ਼ੁਰੂਆਤ ਅਦਾਕਾਰ ਦੀ ਫਿਲਮਾਂ ਨੇ ਹੀ ਕੀਤੀ ਹੈ।ਆਮਿਰ ਖਾਨ ਨੇ ਕੰਟੈਂਟ ਸਲੈਕਸ਼ਨ ਅਤੇ ਸ਼ਾਨਦਾਰ ਪਰਫਾਰਮੈਂਸ ਦੀ ਬਦੌਲਤ ਬਾਕਸ ਆਫਿਸ ਤੇ ਬੇਂਚਮਾਰਕ ਸੈੱਟ ਕੀਤਾ ਹੈ।
ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਆਮਿਰ ਖਾਨ ਦੀ ਤਗਵੀ ਫੈਨ ਫਲੋਈਂਗ ਹੈ। ਚੀਨ ਵਿੱਚ ਅਦਾਕਾਰ ਦੀਆਂ ਫਿਲਮਾਂ ਦਾ ਡੰਕਾ ਵੱਜਦਾ ਹੈ, ਆਮਿਰ ਖਾਨ ਦੇ ਜਨਮਦਿਨ ਦੇ ਮੌਕ ਤੇ ਗੱਲ ਕਰਾਂਗੇ ਉਨ੍ਹਾਂ ਦੇ ਉਨ੍ਹਾਂ 3 ਬਾਕਸ ਅੲਫਿਸ ਰਿਕਾਰਡ ਦੀ , ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਪਾਇਆ ਹੈ।1 ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਓਪਨਰ ਹੈ ‘ ਠੱਗਜ਼ ਆਫ ਹਿੰਦੁਸਤਾਨ’-ਪਿਛਲੇ ਸਾਲ ਰਿਲੀਜ਼ ਹੋਈ ਆਮਿਰ ਖਾਨ ਦੀ ਮੋਸਟ ਅਵੇਟਿਡ ਫਿਲਮ ਠੱਗਜ਼ ਆਫ ਹਿੰਦੁਸਤਾਨ ਚਾਹੇ ਬਾਕਸ ਆਫਿਸ ਤੇ ਨਹੀਂ ਚਲੀ ਪਰ ਇਸ ਫਿਲਮ ਨੇ ਓਪਨਿੰਗ ਡੇਅ ਵਿੱਚ ਅਜਿਹਾ ਰਿਕਾਰਡ ਬਣਾਇਆ ਜੋ ਅੱਜ ਤੱਕ ਨਹੀਂ ਟੁੱਟ ਪਾਇਆ। ਠੱਗਜ਼ ਨੂੰ ਬਾਕਸ ਆਫਿਸ ਤੇ ਇਤਿਹਾਸਿਕ ਓਪਨਿੰਗ ਮਿਲੀ। ਫਿਲਮ ਨੇ ਪਹਿਲੇ ਦਿਨ 52.25 ਕਰੋੜ ਦੀ ਕਮਾਈ ਦੇ ਨਾਲ ਖਾਤਾ ਖੋਲਿਆ।
ਠੱਗਜ਼ , ਬਾਹੂਬਲੀ, ਹੈਪੀ ਨਿਊ ਯੀਅਰ ਅਤੇ ਸੰਜੂ ਨੂੰ ਪਛਾੜ ਕੇ ਸਭ ਤੋਂ ਵੱਡੀ ਓਪਨਰ ਬਣੀ।2 ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਹਿੰਦੀ ਫਿਲਮ ਹੈ ਦੰਗਲ2016 ਵਿੱਚ ਰਿਲੀਗ਼ ਹੋਈ ਆਮਿਰ ਖਾਨ ਦੀ ਫਿਲਮ ਦੰਗਲ ਨੂੰ ਬਾਲੀਵੁਡ ਦੀ ਬੇਹਤਰੀਨ ਫਿਲਮਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਦੰਗਲ ਨੇ ਕਈ ਐਵਾਰਡ ਆਪਣੇ ਨਾਮ ਕੀਤੇ ਨਾਲ ਹੀ ਫਿਲਮ ਨੇ ਕਈ ਨਵੇਂ ਰਿਕਾਰਡ ਬਣਾਏ।ਇਹ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਹਿੰਦੀ ਫਿਲਮ ਹੈ। ਦੰਗਲ ਦਾ ਲਾਈਫਟਾਈਮ ਕਲੈਕਸ਼ਨ 387.38 ਕਰੋੜ ਰੁਪਏ ਹੈ। ਉਂਝ ਕਈ ਲੋਕ ਬਾਹੂਬਲੀ-2 ਨੂੰ ਹਾਈਐਸਟ ਗ੍ਰੋਸਰ ਦੱਸਦੇ ਹਨ। ਫਿਲਮ ਨੇ ਭਾਰਤੀ ਬਾਜਾਰ ਵਿੱਚ 501.00 ਕਰੋੜ ਕਮਾਏ ਸਨ ਪਰ ਰਾਜਾਮੌਲੀ ਦੀ ਇਹ ਫਿਲਮ ਹਿੰਦੀ ਡਬ ਸੀ ਇਸਲਈ ਇਸ ਨੂੰ ਪੂਰੀ ਤਰ੍ਹਾਂ ਬਾਲੀਵੁਡ ਪ੍ਰੋਜੈਕਟ ਨਹੀਂ ਮਨਿਆ ਜਾ ਸਕਦਾ’।3 ਦੰਗਲ ਦੇ ਨਾਮ ਵਰਲਡਵਾਈਡ ਸਭ ਤੋਂ ਜਿਆਦਾ ਕਮਾਈ ਦਾ ਰਿਕਾਰਡਆਮਿਰ ਖਾਨ ਦੀ ਦੰਗਲ ਨੇ ਚੀਨ ਵਿੱਚ ਕਮਾਈ ਦਾ ਨਵਾਂ ਰਿਕਾਰਡ ਬਣਾਇਆ।
ਜਿੰਨਾ ਫਿਲਮ ਨੂੰ ਭਾਰਤੀ ਬਾਜਾਰ ਵਿੱਚ ਪਸੰਦ ਕੀਤਾ ਗਿਆ, ਓਨਾ ਹੀ ਪਿਆਰ ਬਾਇਓਗ੍ਰਾਫਿਕਲ ਸਪੋਰਟਸ ਡ੍ਰਾਮਾ ਨੂੰ ਵਿਦੇਸ਼ ਵਿੱਚ ਮਿਲਿਆ । ਵਰਲਡਵਾਈਡ ਬਾਕਸ ਆਫਿਸ ਤੇ ਦੰਗਲ ਨੇ 2000 ਕਰੋੜ ਕਮਾਏ। ਇਸ ਕਮਾਈ ਦਾ ਜਿਆਦਾਤਰ ਹਿੱਸਾ ਚੀਨ ਨੂੰ ਆਇਆ। ਚੀਨ ਵਿੱਚ ਦੰਗਲ ਦੀ ਸ਼ਾਨਦਾਰ ਕਮਾਈ ਤੋਂ ਬਾਅਦ ਅਦਾਕਾਰ ਦੀ ਹਰ ਫਿਲਮ ਨੂੰ ਹੁਣ ਚੀਨ ਵਿੱਚ ਰਿਲੀਜ਼ ਕੀਤਾ ਜਾਂਦਾ ਹੈ।ਆਮਿਰ ਖਾਨ ਬਾਕਸ ਆਫਿਸ ਦੇ ਕਿੰਗ ਹਨ। ਉਨ੍ਹਾਂ ਦੀ ਹਰ ਫਿਲਮ ਦਾ ਮੂਵੀ ਲਵਰਜ਼ ਵਿੱਚ ਕ੍ਰੇਜ ਰਹਿੰਦਾ ਹੈ। ਅਜੇ ਅਦਾਕਾਰ ਦੇ ਇਹ 3 ਰਿਕਾਰਡ ਟੁੱਟਣੇ ਬਾਕੀ ਹਨ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਤੇ ਕਿੰਨੇ ਅਣਗਿਣਤ ਰਿਕਾਰਡ ਬਾਕਸ ਆਫਿਸ ਤੇ ਬਣਾਉਂਦੇ ਹਨ।

Leave a Reply

Your email address will not be published.