ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਰਸੂਖ਼ਦਾਰ ਸੰਘੀ ਜੱਜ ਦੇ ਅਹੁਦੇ ਲਈ ਸੈਨੇਟ ਵੱਲੋਂ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ ਨੂੰ ਮਨਜ਼ੂਰੀ
**FILE** Washington: In this file photo dated Feb. 5, 2019 is seen Neomi Rao, U.S. President Donald Trump's nominee for a seat on the D.C. Circuit Court of Appeals, as she appears before the Senate Judiciary Committee for her confirmation hearing, on Capitol Hill in Washington, Tuesday, Feb. 5, 2019. AP/PTI (AP3_14_2019_000094B)

ਰਸੂਖ਼ਦਾਰ ਸੰਘੀ ਜੱਜ ਦੇ ਅਹੁਦੇ ਲਈ ਸੈਨੇਟ ਵੱਲੋਂ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ ਨੂੰ ਮਨਜ਼ੂਰੀ

Spread the love

ਵਾਸ਼ਿੰਗਟਨ-ਅਮਰੀਕਾ ਦੀ ਸੈਨੇਟ ਨੇ ਦੇਸ਼ ਦੀਆਂ ਸਭ ਤੋਂ ਤਾਕਤਵਰ ਬੈਂਚਾਂ ਵਿੱਚੋਂ ਇਕ ਡੀਸੀ ਸਰਕਟ ਕੋਰਟ ਆਫ਼ ਅਪੀਲਜ਼ ਦੇ ਜੱਜ ਦੇ ਅਹੁਦੇ ਲਈ 45 ਸਾਲਾ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ ’ਤੇ ਮੋਹਰ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ’ਤੇ ਲਿਖੇ ਆਪਣੇ ਲੇਖ ਕਾਰਨ ਵਿਵਾਦਾਂ ਵਿੱਚ ਰਹਿ ਚੁੱਕੀ ਨਿਓਮੀ, ਬਰੈੱਟ ਕੈਵੇਨੌ ਦੀ ਜਗ੍ਹਾ ਲਏਗੀ।
ਕੈਵੇਨੌ ਨੂੰ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਲਈ ਨਾਮਜ਼ਦ ਕੀਤਾ ਸੀ ਜਿਸ ਮਗਰੋਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਕੈਵੇਨੌ ਵਿਵਾਦਾਂ ’ਚ ਘਿਰਦੇ ਗਏ। ਅਮਰੀਕੀ ਸੈਨੇਟ ਨੇ ਨਿਓਮੀ ਦੇ ਨਾਂ ਨੂੰ 46 ਦੇ ਮੁਕਾਬਲੇ 53 ਵੋਟਾਂ ਨਾਲ ਮਨਜ਼ੂਰੀ ਦਿੱਤੀ। ਵਿਰੋਧੀ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਨਿਓਮੀ ਦਾ ਸਖ਼ਤ ਵਿਰੋਧ ਕੀਤਾ। ਅਧਿਕਾਰ ਸਮੂਹਾਂ ਨੇ ਨਿਓਮੀ ਖ਼ਿਲਾਫ਼ ਦੇਸ਼ ਪੱਧਰੀ ਮੁਹਿੰਮ ਵੀ ਚਲਾਈ।

Leave a Reply

Your email address will not be published.