ਮੁੱਖ ਖਬਰਾਂ
Home / ਮੁੱਖ ਖਬਰਾਂ / ਜਿੱਤਣ ’ਤੇ ਸਿਹਤ ਸੰਭਾਲ ਕਾਨੂੰਨ ਲਿਆਵੇਗੀ ਕਾਂਗਰਸ: ਰਾਹੁਲ
Bargarh: Congress Party President Rahul Gandhi waves to his supporters during 'Parivartan Sankalp Samabesh', in Bargarh, Friday, March 15, 2019. (PTI Photo)(PTI3_15_2019_000083B) *** Local Caption *** i

ਜਿੱਤਣ ’ਤੇ ਸਿਹਤ ਸੰਭਾਲ ਕਾਨੂੰਨ ਲਿਆਵੇਗੀ ਕਾਂਗਰਸ: ਰਾਹੁਲ

Spread the love

ਰਾਏਪੁਰ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਸਿਹਤ ਸੰਭਾਲ ਕਾਨੂੰਨ ਦੇ ਅਧਿਕਾਰ ਦੇ ਵਾਅਦੇ ਨੂੰ ਆਪਣੇ ਚੋਣ ਮਨੋਰਥ ਪੱਤਰ ’ਚ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਐਨਜੀਓ ਵੱਲੋਂ ਇਥੇ ਕਰਵਾਏ ਗਏ ਦੋ ਰੋਜ਼ਾ ਕੌਮੀ ਸਮਾਗਮ ਦੌਰਾਨ ਮੈਡੀਕਲ ਮਾਹਿਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਘੱਟੋ ਘੱਟ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਹੈਲਥਕੇਅਰ ਐਕਟ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣਾ ਪਏਗਾ। ਇਸ ਤੋਂ ਇਲਾਵਾ ਮਿਆਰੀ ਸਿੱਖਿਆ ਦਾ ਖ਼ਰਚਾ ਘਟਾਉਣ ਅਤੇ ਬਿਹਤਰ ਸਿਹਤ ਸੰਭਾਲ ਪ੍ਰਣਾਲੀ ਯਕੀਨੀ ਬਣਾਉਣੀ ਪਏਗੀ। ਕਾਂਗਰਸ ਪ੍ਰਧਾਨ ਨੇ ਪਰਿਵਾਰ ਦੇ ਕਦੇ ਵਫ਼ਾਦਾਰ ਰਹੇ ਟੌਮ ਵਡੱਕਨ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਹਲਕੇ ਢੰਗ ਨਾਲ ਲੈਂਦਿਆਂ ਕਿਹਾ ਕਿ ਉਹ ਕੋਈ ਵੱਡਾ ਆਗੂ ਨਹੀਂ ਹੈ। ਉੜੀਸਾ ਦੇ ਦੌਰੇ ’ਤੇ ਜਾਣ ਤੋਂ ਪਹਿਲਾਂ ਰਾਏਪੁਰ ਦੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਰਾਫ਼ਾਲ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ।
ਉੜੀਸਾ ਦੇ ਬਾਰਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਖਾਸ ਕਰਕੇ ਕਿਸਾਨਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਧੋਖਾ ਦਿੱਤਾ ਜਦਕਿ ਕਾਂਗਰਸ ਨੇ ਚੋਣਾਂ ਜਿੱਤਣ ਮਗਰੋਂ ਆਪਣੇ ਵਾਅਦੇ ਨਿਭਾਏ ਹਨ।

Leave a Reply

Your email address will not be published.