Home / ਮੁੱਖ ਖਬਰਾਂ / ਪੱਟੀ ‘ਚ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਵਾਲੇ ਨੂੰ ਮਾਰੀ ਗੋਲੀ

ਪੱਟੀ ‘ਚ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਵਾਲੇ ਨੂੰ ਮਾਰੀ ਗੋਲੀ

Spread the love

ਪੱਟੀ-ਲਾਹੌਰ ਚੌਕ ਪੱਟੀ ‘ਚ ਇਕ ਲੜਕੀ ਨੂੰ ਕੁਝ ਵਿਅਕਤੀਆਂ ਵਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਮੌਕੇ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਣ ਵਾਲੇ ਇਕ ਵਿਅਕਤੀ ਨੂੰ ਕਾਰ ਸਵਾਰ ਅਗਵਾਕਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜਾਣਕਾਰੀ ਅਨੁਸਾਰ ਉਕਤ ਲੜਕੀ ਹੁਸ਼ਿਆਰਪੁਰ ‘ਚ ਨੌਕਰੀ ਕਰਦੀ ਹੈ ਅਤੇ ਪੱਟੀ ਵਿਖੇ ਆਪਣਾ ਆਧਾਰ ਕਾਰਡ ਬਣਵਾਉਣ ਲਈ ਆਈ ਸੀ | ਉਹ ਸਵੇਰੇ ਕਰੀਬ 11:30 ਕੁ ਵਜੇ ਲਾਹੌਰ ਚੌਕ ਪੱਟੀ ‘ਚ ਖੜ੍ਹੀ ਸੀ ਤਾਂ ਇਕ ਵਰਨਾ ਕਾਰ ਪੀ.ਬੀ. 10-7474 ‘ਤੇ ਸਵਾਰ 6 ਨੌਜਵਾਨਾਂ ਵਲੋਂ ਉਸ ਨੂੰ ਜਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਲੜਕੀ ਨੇ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਉਸ ਸਮੇਂ ਉੱਥੇ ਖੜ੍ਹੇ ਇਕ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਅਗਵਾਕਾਰਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਗਰਦਨ ਦੇ ਨਜ਼ਦੀਕ ਜਾ ਲੱਗੀ | ਇਸ ਦੌਰਾਨ ਅਗਵਾਕਾਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜ਼ਖ਼ਮੀ ਹੋਏ ਵਿਅਕਤੀ ਨੂੰ ਲੋਕਾਂ ਨੇ ਤੁਰੰਤ ਸਿਵਿਲ ਹਸਪਤਾਲ ਪੱਟੀ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਬਾਅਦ ਅੰਮਿ੍ਤਸਰ ਵਿਖੇ ਰੈਫ਼ਰ ਕਰ ਦਿੱਤਾ | ਉਕਤ ਜ਼ਖ਼ਮੀ ਦੀ ਪਹਿਚਾਣ ਚੇਤੰਨ ਸਿੰਘ ਪੁੱਤਰ ਗੁਰਦੇਵ ਸਿੰਘ (52) ਵਾਸੀ ਲੱਟਕੀ ਮਾਜਰਾ, ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ ਜੋ ਕਿ ਆਮ ਆਦਮੀ ਪਾਰਟੀ ਪਟਿਆਲਾ ਦਾ ਜ਼ਿਲ੍ਹਾ ਇੰਚਾਰਜ ਹੈ | ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮੁਖੀ ਇੰਸਪੈਕਟਰ ਬਲਕਾਰ ਸਿੰਘ, ਏ.ਐੱਸ.ਆਈ. ਗੁਰਮੁਖ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ | ਘਟਨਾ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਲੜਕੀ ਵਲੋਂ ਉਕਤ ਅਗਵਾਕਾਰਾਂ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਹਰੀਕੇ, ਸੰਦੀਪ ਉਰਫ਼ ਸ਼ਿਸ਼ੂ ਵਾਸੀ ਮਰੜ, ਮੰਨਾ ਤੇ ਜੱਗਾ ਵਾਸੀ ਹਰੀਕੇ ਅਤੇ ਦੋ ਅਣਪਛਾਤੇ ਨੌਜਵਾਨਾਂ ਵਜੋਂ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਜ਼ਖ਼ਮੀ ਹੋਏ ਚੇਤੰਨ ਸਿੰਘ ਦੇ ਬਿਆਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ |

Leave a Reply

Your email address will not be published.