Home / ਭਾਰਤ / ਕਾਂਗਰਸੀ ਆਗੂ ਟੌਮ ਵਡੱਕਨ ਭਾਜਪਾ ’ਚ ਸ਼ਾਮਲ
Congress former Spoke person Tom Vadakkan join BJP in presence of BJP Sr leader Ravi Shankar Prasad in new Delhi on Thursday ..Tribune Photos by Mukesh Aggarwal

ਕਾਂਗਰਸੀ ਆਗੂ ਟੌਮ ਵਡੱਕਨ ਭਾਜਪਾ ’ਚ ਸ਼ਾਮਲ

Spread the love

ਨਵੀਂ ਦਿੱਲੀ-ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਦੇ ਨਜ਼ਦੀਕੀ ਰਹੇ ਅਤੇ ਪਾਰਟੀ ਦੇ ਤਰਜਮਾਨ ਟੌਮ ਵਡੱਕਨ ਵੀਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਬਾਲਾਕੋਟ ਹਵਾਈ ਹਮਲਿਆਂ ਬਾਰੇ ਕਾਂਗਰਸ ਵੱਲੋਂ ਲਏ ਗਏ ਸਟੈਂਡ ਦੀ ਨਿਖੇਧੀ ਕੀਤੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਹਾਜ਼ਰੀ ’ਚ ਭਗਵਾ ਪਾਰਟੀ ’ਚ ਸ਼ਾਮਲ ਹੋਏ ਵਡੱਕਨ ਨੇ ਪ੍ਰਧਾਨ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ।
ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਡੱਕਨ ਨੇ ਕਿਹਾ ਕਿ ਬਾਲਾਕੋਟ ’ਚ ਹਵਾਈ ਹਮਲੇ ਦੀ ਹਮਾਇਤ ਕਰਨ ਦੀ ਬਜਾਏ ਕਾਂਗਰਸ ਵੱਲੋਂ ਦਿੱਤੇ ਗਏ ਪ੍ਰਤੀਕਰਮਾਂ ਤੋਂ ਉਹ ਨਿਰਾਸ਼ ਹਨ ਅਤੇ ਉਨ੍ਹਾਂ ਭਰੇ ਮਨ ਨਾਲ ਪਾਰਟੀ ਛੱਡੀ ਹੈ। ‘ਜਦੋਂ ਪਾਰਟੀ ਕੌਮੀ ਹਿੱਤਾਂ ਖ਼ਿਲਾਫ਼ ਕੰਮ ਕਰਦੀ ਹੈ ਤਾਂ ਉਸ ਨੂੰ ਛੱਡਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ।’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਹੁਣ ‘ਵਰਤੋ ਅਤੇ ਸੁੱਟ ਦਿਉ’ ਦੀ ਨੀਤੀ ’ਤੇ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਕੁਨਬਾਪ੍ਰਸਤੀ ਦੀ ਸਿਆਸਤ ਕਾਂਗਰਸ ’ਚ ਸਿਖਰਾਂ ’ਤੇ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਵਿਕਾਸ ਪਹਿਲਕਦਮੀ ’ਤੇ ਪੂਰਾ ਭਰੋਸਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵਡੱਕਨ ਨੂੰ ਕੇਰਲ ਦੀ ਕਿਸੇ ਸੀਟ ਤੋਂ ਲੋਕ ਸਭਾ ਦਾ ਉਮੀਦਵਾਰ ਬਣਾ ਸਕਦੀ ਹੈ।

Leave a Reply

Your email address will not be published.