ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਨਾਈਜੀਰੀਆ ਦੇ ਲਾਗੋਸ ਵਿਚ ਸਕੂਲੀ ਇਮਾਰਤ ਡਿੱਗੀ, 8 ਮੌਤਾਂ

ਨਾਈਜੀਰੀਆ ਦੇ ਲਾਗੋਸ ਵਿਚ ਸਕੂਲੀ ਇਮਾਰਤ ਡਿੱਗੀ, 8 ਮੌਤਾਂ

Spread the love

ਲਾਗੋਸ-ਈਜੀਰੀਆ ਵਿਚ ਲਾਗੋਸ ਦੇ ਸੰਘਣੀ ਆਬਾਦੀ ਵਾਲੇ ਇੱਕ ਖੇਤਰ ਵਿਚ ਬੁਧਵਾਰ ਨੂੰ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਜਾਣ ਕਾਰਨ ਛੋਟੇ ਬੱਚੇ ਮਲਬੇ ਵਿਚ ਫਸ ਗਏ। ਇਮਾਰਤ ਢਹਿਣ ਕਾਰਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਬਚਾਅ ਕਰਮੀ ਨੁਕਸਾਨੀ ਛੱਤ ਦੇ ਰਸਤੇ ਉਨ੍ਹਾਂ ਤੱਕ ਪੁੱਜਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਜਦ ਇਹ ਇਮਾਰਤ ਢਹੀ ਤਦ ਉਸ ਦੀ ਸਭ ਤੋਂ ਉਤਰਲੀ ਮੰਜ਼ਿਲ ‘ਤੇ ਛੋਟੇ ਬੱਚੇ ਪੜ੍ਹ ਰਹੇ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਮਲਬੇ ਵਿਚ ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ ਦਸ ਵਜੇ ਲਾਗੋਸ ਟਾਪੂ ਵਿਚ ਇਤਾਫਾਜੀ ਬਾਜ਼ਾਰ ਦੇ ਨੇੜ੍ਹੇ ਵਾਪਰਿਆ। ਘਟਨਾ ਸਥਾਨ ‘ਤੇ ਹਜ਼ਾਰਾਂ ਲੋਕ ਜੁਟ ਗਏ। ਉਥੇ ਹਫੜਾ ਦਫੜੀ ਦਾ ਮਾਹੌਲ ਸੀ। ਪੁਲਿਸ ਬਚਾਅ ਕਰਮੀ ਪੀੜਤਾਂ ਨੂੰ ਬਚਾਉਣ ਵਿਚ ਜੁਟੇ ਸੀ। ਬਚਾਅ ਵਿਚ ਜੁਟੇ ਵਿਅਕਤੀਆਂ ਨੇ ਕਿਹਾ ਕਿ ਘੱਟ ਤੋਂ ਘੱਟ ਦਸ ਲੋਕ ਫਸੇ ਹੋਏ ਹਨ। ਪੁਲਿਸ ਨੇ ਦੱਸਿਆ ਕਿ ਅੰਦਰ ਫਸੇ ਹੋਏ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਲੋਕ ਫਸੇ ਹੋਏ ਹਨ। ਉਨ੍ਹਾ ਦੱਸਿਆ ਕਿ ਘੱਟ ਤੋਂ ਘੱਟ 20 ਜਣੇ ਬਾਹਰ ਕੱਢੇ ਗਏ ਹਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਜ਼ਿੰਦਾ ਹਨ ਜਾਂ ਨਹੀਂ। ਮਲਬੇ ਵਿਚੋਂ ਅੱਠ ਲੋਕ ਕੱਢੇ ਗਏ ਉਨ੍ਹਾਂ ਵਿਚ ਇੱਕ ਛੋਟਾ ਬੱਚਾ ਵੀ ਸੀ ਜਿਸ ਦੇ ਮੂੰਹ ‘ਤੇ ਖੂਨ ਲੱਗਾ ਸੀ ਤੇ ਉਹ ਜ਼ਿੰਦਾ ਸੀ।

Leave a Reply

Your email address will not be published.