ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਮੰਗਲ ‘ਤੇ ਸਭ ਤੋਂ ਪਹਿਲਾਂ ਪੈਰ ਰੱਖੇਗੀ ਔਰਤ-ਨਾਸਾ

ਮੰਗਲ ‘ਤੇ ਸਭ ਤੋਂ ਪਹਿਲਾਂ ਪੈਰ ਰੱਖੇਗੀ ਔਰਤ-ਨਾਸਾ

Spread the love

ਵਾਸ਼ਿੰਗਟਨ-ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਮੰਗਲ ਗ੍ਰਹਿ ‘ਤੇ ਸਭ ਤੋਂ ਪਹਿਲਾਂ ਇਕ ਔਰਤ ਕਦਮ ਰੱਖ ਸਕਦੀ ਹੈ | ਨਾਸਾ ਦੇ ਪ੍ਰਸ਼ਾਸਕ ਵਹਾਈਲ ਬ੍ਰਾਈਡੇਨਸਟੀਨ ਨੇ ਕਿਸੇ ਵਿਅਕਤੀ ਦੀ ਪਹਿਚਾਣ ਨਹੀਂ ਕੀਤੀ ਪਰ ਕਿਹਾ ਹੈ ਕਿ ਅਮਰੀਕੀ ਪੁਲਾੜ ਏਜੰਸੀ ਦੀਆਂ ਆਗਾਮੀ ਯੋਜਨਾਵਾਂ ‘ਚ ਔਰਤਾਂ ਨੂੰ ਅੱਗੇ ਰੱਖਿਆ ਗਿਆ ਹੈ | ਇਹ ਪੁੱਛੇ ਜਾਣ ‘ਤੇ ਕਿ ਕੀ ਚੰਨ ‘ਤੇ ਪਹਿਲੀ ਵਾਰ ਇਕ ਔਰਤ ਉਤਰੇਗੀ ਤਾਂ ਬ੍ਰਾਈਡੇਨਸਟੀਨ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ, ਪਰ ਚੰਨ ‘ਤੇ ਪਹਿਲਾ ਅਗਲਾ ਵਿਅਕਤੀ ਇਕ ਔਰਤ ਹੋ ਸਕਦੀ ਹੈ | ਵਿਗਿਆਨ ਤੇ ਰੇਡੀਓ ਪੋ੍ਰਗਰਾਨ ‘ਸਾਇੰਸ ਫ੍ਰਾਈਡੇ’ ਨੂੰ ਹਾਲ ਹੀ ‘ਚ ਦਿੱਤੇ ਗਏ ਬਿਆਨ ਦੌਰਾਨ ਬ੍ਰਾਈਡੇਨਸਟੀਨ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਮੰਗਲ ‘ਤੇ ਪਹਿਲਾ ਸ਼ਖ਼ਸ ਵੀ ਇਕ ਔਰਤ ਹੋ ਸਕਦੀ ਹੈ | ਨਾਸਾ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਇਸ ਮਹੀਨੇ ਦੇ ਅਖ਼ੀਰ ਤਕ ਉਸ ਦਾ ਪਹਿਲਾ ਏਸਾ ਸਪੇਸਵਾਕ ਤਿਆਰ ਹੋ ਜਾਵੇਗਾ ਜਿਸ ‘ਚ ਸਾਰੀਆਂ ਔਰਤਾਂ ਹੀ ਹੋਣਗੀਆਂ ਤੇ ਪੁਲਾੜ ਯਾਤਰੀ ਏਨੇ ਮੈਕਲੇਨ ਤੇ ਕ੍ਰਿਸਟੀਨਾ ਕੋਚ ਨੂੰ ਪੁਲਾੜ ਦੀ ਸੈਰ ਦਾ ਮੌਕਾ ਮਿਲੇਗਾ | ਉਨ੍ਹਾਂ ਨੇ ਕਿਹਾ ਕਿ ਮਾਰਚ ਦੇ ਅਖ਼ੀਰ ਤੱਕ ਸਾਡੇ ਕੋਲ ਸਪੇਸਵਾਕ ਹੋਵੇਗਾ ਜਿਸ ‘ਚ ਸਾਰੀਆਂ ਔਰਤਾਂ ਹੋਣਗੀਆਂ, ਇਹ ਮਹੀਨਾ ਬੇਸ਼ੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਹੈ |

Leave a Reply

Your email address will not be published.