ਮੁੱਖ ਖਬਰਾਂ
Home / ਪੰਜਾਬ / ਸਰਹੱਦ ‘ਤੇ ਖੇਤ ‘ਚ ਦੱਬੀ 46 ਕਰੋੜ ਦੀ ਹੈਰੋਇਨ ਬਰਾਮਦ

ਸਰਹੱਦ ‘ਤੇ ਖੇਤ ‘ਚ ਦੱਬੀ 46 ਕਰੋੜ ਦੀ ਹੈਰੋਇਨ ਬਰਾਮਦ

Spread the love

ਫਾਜਿਲਕਾ- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਜਦੀਕ ਸਰਹੱਦ ਸੁਰੱਖਿਆ ਬਲ ਅਤੇ ਐਸਟੀਐਫ ਦੀ ਟੀਮ ਨੇ ਸਾਂਝੇ ਰੂਪ ਤੋਂ ਚਲਾਏ ਗਏ ਸਰਚ ਅਪ੍ਰੇਸ਼ਨ ਵਿਚ ਜੀਜੀ-2 ਬੀਓਪੀ ਚੌਂਕੀ ਦੇ ਨਜ਼ਦੀਕ ਤਾਰਪਾਰ ਇਕ ਕਿਸਾਨ ਦੇ ਖੇਤ ਵਿਚ ਦੱਬੇ 10 ਪੈਕੇਟ ਹੈਰੋਇਨ ਬਰਾਮਦ ਕੀਤੇ ਹਨ।
ਬੀਐਸਐਫ ਦੀ 96 ਬਟਾਲੀਅਨ ਦੇ ਡੀਆਈਜੀ ਟੀਆਰ ਮੀਨਾ ਅਤੇ ਡੀਆਈਜੀ ਸਹਦੀਪ ਸਿੰਘ ਨੇ ਦੱਸਿਆ ਕਿ ਸੀਐਮ ਦੇ ਮੁੱਖ ਸਕੱਤਰ ਐਚਐਸ ਸਿੱਧੂ ਅਤੇ ਲੁਧਿਆਣਾ ‘ਤੇ ਫਿਰੋਜਪੁਰ ਦੀ ਟੀਮ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਬਾਰਡਰ ਉੱਤੇ ਤਾਰਪਾਰ ਹੈਰੋਇਨ ਦੱਬੀ ਹੋ ਸਕਦੀ ਹੈ। ਜਿਸ ‘ਤੇ ਮੰਗਲਵਾਰ ਦੀ ਸ਼ਾਮ ਨੂੰ ਬੀਐਸਐਫ ਅਤੇ ਐਸਟੀਐਫ ਟੀਮ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ।
ਬੁੱਧਵਾਰ ਨੂੰ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਬੀਐਸਐਫ ਦੀ ਬੀਓਪੀ ਜੀਜੀ-2 ਦੇ ਨਜ਼ਦੀਕ ਫਿੰਕਸਿੰਗ ਲਕੀਰ ‘ਤੇ ਤਾਰਪਾਰ ਇਕ ਖੇਤ ਵਿਚ 10 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ, ਜੋਕਿ ਮਿੱਟੀ ਵਿਚ ਦੱਬੇ ਹੋਏ ਸਨ। ਇਹ ਹੈਰੋਇਨ ਕਿਸਾਨ ਸੂਰਤ ਸਿੰਘ ਦੇ ਖੇਤ ਤੋਂ ਬਰਾਮਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬਰਾਮਦ ਹੋਈ ਹੈਰੋਇਨ 9 ਕਿੱਲੋ 300 ਗਰਾਮ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 46 ਕਰੋੜ ਰੁਪਏ ਦੱਸੀ ਜਾ ਰਹੀ ਹੈ।

Leave a Reply

Your email address will not be published.