ਮੁੱਖ ਖਬਰਾਂ
Home / ਭਾਰਤ / ਪ੍ਰਿਯੰਕਾ ਗਾਂਧੀ ਵੱਲੋਂ ਭੀਮ ਆਰਮੀ ਮੁਖੀ ਨਾਲ ਮੁਲਾਕਾਤ
Meerut: Congress General Secretary Priyanka Gandhi Vadra visits Bhim Army chief Chandrashekhar Azad at a hospital, in Meerut, Wednesday, March 13, 2019. Azad was detained while leading a procession that included cars and motorcycles, but was shifted to the hospital when he took ill. (PTI Photo)(PTI3_13_2019_000104B)(PTI3_13_2019_000125B)

ਪ੍ਰਿਯੰਕਾ ਗਾਂਧੀ ਵੱਲੋਂ ਭੀਮ ਆਰਮੀ ਮੁਖੀ ਨਾਲ ਮੁਲਾਕਾਤ

Spread the love

ਮੇਰਠ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਨਾਲ ਇੱਥੇ ਹਸਪਤਾਲ ਵਿਚ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਚੰਦਰਸ਼ੇਖਰ ਆਜ਼ਾਦ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਸੀ। ਪੁਲੀਸ ਨੇ ਆਜ਼ਾਦ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਸ ਵੱਲੋਂ ਇੱਕ ਰੈਲੀ ਦੀ ਅਗਵਾਈ ਕੀਤੀ ਜਾ ਰਹੀ ਸੀ ਜਿਸ ਵਿਚ ਕਾਰਾਂ ਤੇ ਮੋਟਰਸਾਈਕਲ ਸ਼ਾਮਲ ਸਨ, ਪਰ ਉਸ ਦੇ ਬਿਮਾਰ ਹੋਣ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਪ੍ਰਿਯੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲੀ ਹੋਈ ਹੈ।

Leave a Reply

Your email address will not be published.