ਮੁੱਖ ਖਬਰਾਂ
Home / ਭਾਰਤ / ਜ਼ਮੀਨ ਸੌਦਿਆਂ ਨੂੰ ਲੈ ਕੇ ਭਾਜਪਾ ਨੇ ਰਾਹੁਲ, ਪਿ੍ਅੰਕਾ ‘ਤੇ ਸਾਧਿਆ ਨਿਸ਼ਾਨਾ

ਜ਼ਮੀਨ ਸੌਦਿਆਂ ਨੂੰ ਲੈ ਕੇ ਭਾਜਪਾ ਨੇ ਰਾਹੁਲ, ਪਿ੍ਅੰਕਾ ‘ਤੇ ਸਾਧਿਆ ਨਿਸ਼ਾਨਾ

Spread the love

ਨਵੀਂ ਦਿੱਲੀ-ਭਾਜਪਾ ਨੇ ਭਿ੍ਸ਼ਟ ਢੰਗ ਨਾਲ ਜ਼ਮੀਨ ਸੌਦਿਆਂ ‘ਚ ਸ਼ਾਮਿਲ ਹੋਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪਿ੍ਅੰਕਾ ਗਾਂਧੀ ਵਾਡਰਾ ‘ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਹੈ ਕਿ ‘ਸੰਸਥਾਗਤ’ ਰਿਸ਼ਵਤਖੋਰੀ ਲਈ ਜਾਣੀ ਜਾਂਦੀ ਵਿਰੋਧੀ ਪਾਰਟੀ (ਕਾਂਗਰਸ) ਨੂੰ ਹੁਣ ‘ਪਰਿਵਾਰਕ ਭਿ੍ਸ਼ਟਾਚਾਰ’ ਦੀ ਵਿਆਖਿਆ ਕਰਨੀ ਹੋਵੇਗੀ | ਮੀਡੀਆ ਰਿਪੋਰਟ ਮੁਤਾਬਿਕ ਕੇਂਦਰੀ ਮੰਤਰੀ ਤੇ ਭਾਜਪਾ ਦੀ ਆਗੂ ਸਮਿ੍ਤੀ ਈਰਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਵਾਦਤ ਜ਼ਮੀਨ ਸੌਦਿਆਂ ਲਈ ਰਾਬਰਟ ਵਾਡਰਾ ਤਾਂ ‘ਕੇਵਲ ਮਖੌਟਾ’ ਹੈ ਜਦਕਿ ਉਸ ਦਾ ਸਾਲਾ ਰਾਹੁਲ ਗਾਂਧੀ ਇਸ ਮਾਮਲੇ ‘ਚ ‘ਅਸਲ ਚਿਹਰਾ’ ਹੈ | ਇਸ ਦੇ ਨਾਲ ਹੀ ਈਰਾਨੀ ਨੇ ਕਿਹਾ ਹੈ ਕਿ ਦੇਸ਼ ਨੂੰ ਜਾਣਨ ਦੀ ਜ਼ਰੂਰਤ ਹੈ ਕਿ ਵਿਵਾਦਤ ਜ਼ਮੀਨ ਸੌਦਿਆਂ ‘ਚ ਜੀਜੇ (ਰਾਬਰਟ ਵਾਡਰਾ) ਦੇ ਨਾਲ-ਨਾਲ ਸਾਲੇ (ਰਾਹੁਲ ਗਾਂਧੀ) ਦੀ ਵੀ ਸ਼ਮੂਲੀਅਤ ਹੈ ਅਤੇ ਇਹ ਪਰਿਵਾਰਕ ਭਿ੍ਸ਼ਟਾਚਾਰ ਦਾ ਪੈਕੇਜ ਹੈ | ਇਨ੍ਹਾਂ ਇਲਜ਼ਾਮਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਹੈ ਕਿ ਆਪਣੀ ‘ਅਟੱਲ ਹਾਰ’ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਕਰੀਬੀ ਚਹੇਤਿਆਂ ਵਲੋਂ ਪੂਰੀ ਤਰ੍ਹਾਂ ਨਿਰਾਧਾਰ ਤੇ ਫਰਜ਼ੀ ਇਲਜ਼ਾਮ ਲਗਾਏ ਜਾ ਰਹੇ ਹਨ |

Leave a Reply

Your email address will not be published.