ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਕੈਨੇਡਾ ਰਹਿਣ ਵਾਲੇ ਭਾਰਤੀ ਪਰਿਵਾਰ ਦੇ ਲਈ ਆਖਰੀ ਸਾਬਤ ਹੋਈਆਂ ਸਫਾਰੀ ਦੀ ਛੁੱਟੀਆਂ

ਕੈਨੇਡਾ ਰਹਿਣ ਵਾਲੇ ਭਾਰਤੀ ਪਰਿਵਾਰ ਦੇ ਲਈ ਆਖਰੀ ਸਾਬਤ ਹੋਈਆਂ ਸਫਾਰੀ ਦੀ ਛੁੱਟੀਆਂ

Spread the love

ਔਟਵਾ-ਕੈਨੇਡਾ ਵਿਚ ਰਹਿਣ ਵਾਲੇ ਇੱਕ ਭਾਰਤੀ ਪਰਿਵਾਰ ਦੇ ਲਈ ਛੁੱਟੀਆਂ ਬਿਤਾਉਣ ਦੇ ਲਈ ਕੀਤੀ ਜਾਣ ਵਾਲੀ ਹਵਾਈ ਯਾਤਰਾ ਜੀਵਨ ਦੀ ਆਖਰੀ ਯਾਤਰਾ ਬਣ ਗਈ। ਇਸ ਪਰਿਵਾਰ ਨੇ ਪਹਿਲੀ ਵਾਰ ਸਫਾਰੀ ਘੁੰਮਣ ਦੀ ਯੋਜਨਾ ਬਣਾਈ, ਲੇਕਿਨ ਕੀਨੀਅਰ ਵਿਚ ਹੋਏ ਹਾਦਸੇ ਵਿਚ ਇਸ ਪਰਿਵਾਰ ਦੇ ਛੇ ਮੈਂਬਰਾਂ ਦੇ ਲਈ ਆਫਤ ਬਣ ਕੇ ਆਈ ਅਤੇ ਸਭ ਕੁਝ ਖਤਮ ਹੋ ਗਿਆ। ਨੈਰੋਬੀ ਨੂੰ ਜਾਣ ਵਾਲੇ Îਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਟੇਕ ਆਫ਼ ਤੋਂ ਬਾਅਦ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਬੋÎਇੰਗ 737 ਨੇ ਬੋਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਛੇ ਮਿੰਟ ਬਾਅਦ ਸੰਪਰਕ ਖੋਹ ਦਿੱਤਾ। ਇਥੋਪਿਆਈ ਸ਼ਹਿਰ ਬਿਸ਼ੋਫ ਦੇ ਬਾਹਰ ਜਹਾਜ਼ ਦੇ ਡਿੱਗਣ ਨਾਲ ਸਾਰੇ 149 ਯਾਤਰੀਆਂ ਅਤੇ ਅੱਠ ਚਾਲਕ ਦਲ ਦੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਪੀੜਤਾਂ ਵਿਚ 73 ਸਾਲਾ ਪੰਨਗੇਸ਼ ਵੈਧ ਦੇ ਨਾਲ 67 ਸਾਲਾ ਉਨ੍ਹਾਂ ਦੀ ਪਤਨੀ ਹੰਸਿਨੀ ਵੈਧ, 37 ਸਾਲ ਦੀ ਬੇਟੀ ਕੋਸ਼ਾ ਵੈਧ, 45 ਸਾਲ ਦੇ ਉਨ੍ਹਾਂ ਦੇ ਪਤੀ ਪ੍ਰੇਰਿਤ ਦੀਕਸ਼ਿਤ ਅਤੇ ਉਨ੍ਹਾਂ ਦੇ ਦੋ ਬੱਚੇ ਅਨੁਸ਼ਕਾ ਅਤੇ ਆਸ਼ਕਾ ਸ਼ਾਮਲ ਸੀ। ਵੈਧ ਜੋੜਾ ਸੂਰਤ ਦਾ ਸੀ ਜਦ ਕਿ ਧੀ, ਜਵਾਈ ਅਤੇ ਦੋਵੇਂ ਬੱਚੇ ਭਾਰਤੀ ਮੂਲ ਦੇ ਕੈਨੇਡਾ ਨਾਗਰਿਕ ਸੀ। ਕੈਨੇਡਾ ਵਿਚ ਰਹਿਣ ਵਾਲਾ ਇਹ ਪਰਿਵਾਰ , ਸਫਾਰੀ ਛੁੱਟੀਆਂ ਮਨਾਉਣ ਦੇ ਲਈ ਕੀਨੀਆ ਵਿਚ ਸੀ ਜਦ ਇਹ ਹਾਦਸਾ ਵਾਪਰਿਆ। ਪੰਨਗੇਸ਼ ਦੇ ਬੇਟੇ ਮੰਨਣ ਵੈਧ ਨੇ ਕਿਹਾ ਕਿ ਮੈਂ ਅਪਣੇ ਮਾਤਾ, ਪਿਤਾ, ਭੈਣ ਜੀਜਾ ਅਤੇ ਦੋਵੇਂ ਭਾਣਜੀਆਂ ਨੂੰ ਖੋਹ ਦਿੰਤਾ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਮੰਨਤ ਨੇ ਦੱਸਿਆ ਕਿ ਭੈਣ 2003 ਵਿਚ ਕੈਨੇਡਾ ਦੀ ਸਥਾਈ ਨਿਵਾਸੀ ਸੀ। ਉਹ ਬੱਚਿਆਂ ਨੂੰ ਅਪਣਾ ਜਨਮ ਸਥਾਨ ਕੀਨੀਆ ਦਿਖਾਉਣਾ ਚਾਹੁੰਦੀ ਸੀ।

Leave a Reply

Your email address will not be published.