ਮੁੱਖ ਖਬਰਾਂ
Home / ਭਾਰਤ / ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਿਲ

ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਿਲ

Spread the love

ਅਹਿਮਦਾਬਾਦ-ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਦੀ ਮੁਖੀ ਸੋਨੀਆ ਗਾਂਧੀ ਦੀ ਮੌਜੂਦਗੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ | ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਸਿਆਸਤ ‘ਚ ਦਾਖ਼ਲ ਹੋਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਪਟੇਲ ਨੇ ਕਿਹਾ ਕਿ ਉਹ ਹੁਣ ਗੁਜਰਾਤ ਦੇ 6 ਕਰੋੜ ਲੋਕਾਂ ਲਈ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਨ | ਗਾਂਧੀਨਗਰ ਜ਼ਿਲ੍ਹੇ ਦੇ ਅਦਾਲਾਜ ਪਿੰਡ ‘ਚ ਇਕ ਰੈਲੀ ਦੌਰਾਨ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਹਾਰਦਿਕ ਨੇ ਉੱਥੇ ਮੌਜੂਦ ਲੋਕਾਂ ਦੇ ਇਕੱਠ ਤੋਂ ਜਦ ਇਹ ਪੁੱਛਿਆ ਕਿ ਉਨ੍ਹਾਂ ਦਾ ਸਿਆਸਤ ‘ਚ ਆਉਣ ਦਾ ਫ਼ੈਸਲਾ ਸਹੀ ਹੈ ਜਾਂ ਗਲਤ ਤਾਂ ਲੋਕਾਂ ਨੇ ਇਸ ਨੂੰ ਸਹੀ ਫ਼ੈਸਲਾ ਦੱਸਿਆ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਪਟੇਲ ਨੇ ਕਿਹਾ ਕਿ ਜਦ ਕਾਂਗਰਸ ਨੇ ਪੁਲਵਾਮਾ ਹਮਲੇ ਕਰਕੇ ਇੱਥੇ 28 ਫ਼ਰਵਰੀ ਨੂੰ ਤੈਅ ਆਪਣੀ ਰੈਲੀ ਨੂੰ ਮੁਲਤਵੀ ਕੀਤਾ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਦੇਸ਼ ਭਰ ‘ਚ ਰੈਲੀਆਂ ਕਰਨ ‘ਚ ਰੁੱਝੇ ਹੋਏ ਸਨ |

Leave a Reply

Your email address will not be published.