ਮੁੱਖ ਖਬਰਾਂ
Home / ਮੁੱਖ ਖਬਰਾਂ / ਕਾਂਗਰਸ ਦਾ ਸਭਿਆਚਾਰ ਮਹਾਤਮਾ ਗਾਂਧੀ ਦੀ ਸੋਚ ਤੋਂ ਐਨ ਉਲਟ: ਮੋਦੀ

ਕਾਂਗਰਸ ਦਾ ਸਭਿਆਚਾਰ ਮਹਾਤਮਾ ਗਾਂਧੀ ਦੀ ਸੋਚ ਤੋਂ ਐਨ ਉਲਟ: ਮੋਦੀ

Spread the love

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਂਡੀ ਮਾਰਚ ਦੀ ਵਰ੍ਹੇਗੰਢ ਨੂੰ ਕਾਂਗਰਸ ਖਿਲਾਫ਼ ਵਰਤਦਿਆਂ ਕਿਹਾ ਕਿ ਗਾਂਧੀ ਦੀ ਸੋਚ ਅਤੇ ਕਾਂਗਰਸ ਦਾ ਸਭਿਆਚਾਰ ਇਕ ਦੂਜੇ ਦੇ ਮੁੱਢੋਂ ਉਲਟ ਹਨ। ਡਾਂਡੀ ਮਾਰਚ ਦੀ 89ਵੀਂ ਵਰ੍ਹੇਗੰਢ ਮੌਕੇ ਸ੍ਰੀ ਮੋਦੀ ਨੇ ਆਪਣੇ ਬਲੌਗ ਪੋਸਟ ਵਿਚ ਲਿਖਿਆ ਕਿ ‘‘ ਮਹਾਤਮਾ ਗਾਂਧੀ ਸਾਨੂੰ ਸਭ ਤੋਂ ਵੱਧ ਗਰੀਬ ਬਾਰੇ ਸੋਚਣ ਲਈ ਪ੍ਰੇਰਦੇ ਹਨ ਪਰ ਇਹ ਦੇਖਣ ਲਈ ਕਹਿੰਦੇ ਹਨ ਕਿ ਸਾਡੇ ਕੰਮ ਨਾਲ ਉਸ ਵਿਅਕਤੀ ’ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੀ ਸਰਕਾਰ ਦੇ ਕੰਮ ਕਾਜ ਦੇ ਸਭ ਪੱਖਾਂ ਤੋਂ ਮਾਰਗ ਦਰਸ਼ਨ ਇਹੀ ਰਿਹਾ ਹੈ ਕਿ ਗਰੀਬੀ ਕਿਵੇਂ ਘਟੇ ਅਤੇ ਖੁਸ਼ਹਾਲੀ ਕਿਵੇਂ ਲਿਆਂਦੀ ਜਾ ਸਕੇ। ਅਫ਼ਸੋਸ ਦੀ ਗੱਲ ਹੈ ਕਿ ਗਾਂਧੀਵਾਦੀ ਵਿਚਾਰ ਕਾਂਗਰਸ ਦੇ ਸਭਿਆਚਾਰ ਦੇ ਬਿਲਕੁਲ ਉਲਟ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਅਸਮਾਨਤਾ ਅਤੇ ਜਾਤੀ ਤਫ਼ਰਕਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਕਦੇ ਵੀ ਸਮਾਜ ਨੂੰ ਵੰਡਣ ਤੋਂ ਨਾ ਟਲੀ। ਸਭ ਤੋਂ ਮਾੜੇ ਜਾਤੀ ਦੰਗੇ ਅਤੇ ਦਲਿਤ ਕਤਲੇਆਮ ਕਾਂਗਰਸ ਸ਼ਾਸਨ ਦੌਰਾਨ ਵਾਪਰੇ ਸਨ। ਗਾਂਧੀ ਨੇ ਤਿਆਗ ਦਾ ਰਾਹ ਦਿਖਾਇਆ ਅਤੇ ਵਾਧੂ ਧਨ ਦੌਲਤ ਇਕੱਠਾ ਕਰਨ ਤੋਂ ਗੁਰੇਜ਼ ਕੀਤਾ ਜਦਕਿ ਕਾਂਗਰਸ ਨੇ ਆਪਣੇ ਖਾਤੇ ਭਰੇ ਅਤੇ ਗਰੀਬਾਂ ਨੂੰ ਮੂਲ ਲੋੜਾਂ ਮੁਹੱਈਆ ਕਰਾਉਣ ਦੀ ਕੀਮਤ ’ਤੇ ਸ਼ਾਹੀ ਠਾਠ ਵਾਲੀ ਜੀਵਨ ਸ਼ੈਲੀ ਅਪਣਾਈ। ਮਹਾਤਮਾ ਗਾਂਧੀ ਨੇ ਰਾਜਨੀਤੀ ਵਿਚ ਕਦੇ ਵੀ ਵੰਸ਼ਵਾਦ ਨੂੰ ਤਰਜੀਹ ਨਹੀਂ ਦਿੱਤੀ ਪਰ ਅੱਜ ਕਾਂਗਰਸ ਪਰਿਵਾਰ ਨੂੰ ਹੀ ਤਰਜੀਹ ਦੇ ਕੇ ਚਲਦੀ ਹੈ।-

Leave a Reply

Your email address will not be published.