ਮੁੱਖ ਖਬਰਾਂ
Home / ਪੰਜਾਬ / ਮੋਗਾ ‘ਚ 17 ਸਾਲਾ ਲੜਕੀ ਨੂੰ ਅਗਵਾ ਕਰਕੇ 2 ਨੌਜਵਾਨਾਂ ਨੇ ਕੀਤਾ ਬਲਾਤਕਾਰ, ਮਾਮਲਾ ਦਰਜ

ਮੋਗਾ ‘ਚ 17 ਸਾਲਾ ਲੜਕੀ ਨੂੰ ਅਗਵਾ ਕਰਕੇ 2 ਨੌਜਵਾਨਾਂ ਨੇ ਕੀਤਾ ਬਲਾਤਕਾਰ, ਮਾਮਲਾ ਦਰਜ

Spread the love

ਮੋਗਾ- ਚਾਚੇ ਦੇ ਘਰ ਪਾਣੀ ਲੈਣ ਜਾ ਰਹੀ 17 ਸਾਲਾ ਲੜਕੀ ਨੂੰ ਨੌਜਵਾਨਾਂ ਨੇ ਰਸਤੇ ਵਿਚ ਅਗਵਾ ਕਰਕੇ ਗੈਂਗਰੇਪ ਕੀਤਾ। ਪਤਾ ਚੱਲਣ ‘ਤੇ ਜਦ ਪੀੜਤਾ ਦੀ ਮਾਂ ਉਸ ਨੂੰ ਛੁਡਾਉਣ ਆਈ ਤਾਂ ਉਸ ਨੂੰ ਵੀ ਡੰਡਿਆਂ ਨਾਲ ਕੁੱਟਿਆ। ਔਰਤ ਵਲੋਂ ਰੌਲਾ ਪਾਉਣ ‘ਤੇ ਮੁਲਜ਼ਮ ਫਰਾਰ ਹੋ ਗਏ। ਪੀੜਤ ਨਾਬਾਲਗ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਮੈਡੀਕਲ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ।
ਥਾਣਾ ਬਾਘਾਪੁਰਾਣਾ ਵਿਚ ਪੈਂਦੇ ਪਿੰਡ ਦੀ ਪੀੜਤਾ ਨੇ ਦੱਸਿਆ ਕਿ ਉਸ ਨੇ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਉਹ ਘਰ ਹੀ ਰਹਿੰਦੀ ਹੈ। ਘਰ ਤੋਂ ਕੁਝ ਦੂਰੀ ‘ਤੇ ਚਾਚਾ ਦੇ ਘਰ ਤੋਂ ਪਾਣੀ ਲੈਣ ਜਾ ਰਹੀ ਸੀ। ਰਸਤੇ ਵਿਚ ਦੋ ਨੌਜਵਾਨਾਂ ਨੇ ਉਸ ਦੀ ਬਾਂਹ ਫੜ ਡਰਾ ਧਮਕਾ ਕੇ ਉਸ ਨੂੰ ਇੱਕ ਨੌਜਵਾਨ ਦੇ ਘਰ ਲੈ ਗਏ। ਉਥੇ ਉਨ੍ਹਾਂ ਦਾ ਤੀਜਾ ਦੋਸਤ ਵੀ ਆ ਗਿਆ। ਇਸ ਤੋਂ ਬਾਅਦ ਦੋ ਨੌਜਵਾਨਾਂ ਨੇ ਉਸ ਲੜਕੀ ਦਾ ਬਲਾਤਕਾਰ ਕੀਤਾ।
ਇਸ ਦੌਰਾਨ ਪਰਿਵਾਰ ਵਾਲਿਆਂ ਨੂੰ ਪਤਾ ਚਲਿਆ ਤਾਂ ਉਹ ਉਕਤ ਨੌਜਵਾਨ ਦੇ ਘਰ ਪਹੁੰਚੇ। ਨੌਜਵਾਨ ਦੇ ਪਰਿਵਾਰ ਨੇ ਉਸ ਦੀ ਮਾਂ ਦੀ ਡੰਡਿਆਂ ਨਾਲ ਮਾਰਕੁੱਟ ਕੀਤੀ ਤੇ ਘਰ ਤੋਂ ਬਾਹਰ ਧੱਕਾ ਦੇ ਕੇ ਡੇਗ ਦਿੱਤਾ। ਲੋਕਾਂ ਦਾ ਰੌਲਾ ਸੁਣ ਕੇ ਉਕਤ ਲੋਕ ਉਥੋਂ ਭੱਜ ਗਏ। ਲੜਕੀ ਦੀ ਹਾਲਤ ਵਿਗੜਨ ‘ਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Leave a Reply

Your email address will not be published.