ਮੁੱਖ ਖਬਰਾਂ
Home / ਭਾਰਤ / ਮਾਇਆਵਤੀ ਵਲੋਂ ਕਾਂਗਰਸ ਨਾਲ ਸੂਬਿਆਂ ’ਚ ਗੱਠਜੋੜ ਤੋਂ ਨਾਂਹ

ਮਾਇਆਵਤੀ ਵਲੋਂ ਕਾਂਗਰਸ ਨਾਲ ਸੂਬਿਆਂ ’ਚ ਗੱਠਜੋੜ ਤੋਂ ਨਾਂਹ

Spread the love

ਨਵੀਂ ਦਿੱਲੀ-ਬਹੁਜਨ ਸਮਾਜ ਪਾਰਟੀ ਨੇ ਸਪੱਸ਼ਟ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਕਿਸੇ ਰਾਜ ਵਿਚ ਵੀ ਗੱਠਜੋੜ ਨਹੀਂ ਕੀਤਾ ਜਾਵੇਗਾ। ਬਸਪਾ ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲ ਕੀਤੇ ਗੱਠਜੋੜ ਬਾਰੇ ਕਿਹਾ ਕਿ ਇਹ ਆਪਸੀ ਸਤਿਕਾਰ ਅਤੇ ਇਮਾਨਦਾਰ ਮਨੋਰਥਾਂ ’ਤੇ ਆਧਾਰਤ ਹੈ।
ਇੱਥੇ ਵੱਖ ਵੱਖ ਰਾਜਾਂ ਤੋਂ ਪਾਰਟੀ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਆਖਿਆ ਕਿ ਬਹੁਤ ਸਾਰੀਆਂ ਪਾਰਟੀਆਂ ਬਸਪਾ ਨਾਲ ਗੱਠਜੋੜ ਕਰਨ ਦੀਆਂ ਖਾਹਸ਼ਮੰਦ ਹਨ ਪਰ ਉਨ੍ਹਾਂ ਦੀ ਪਾਰਟੀ ਮਹਿਜ਼ ਚੁਣਾਵੀ ਫਾਇਦੇ ਲਈ ਅਜਿਹਾ ਕੁਝ ਵੀ ਨਹੀਂ ਕਰੇਗੀ ਜਿਸ ਨਾਲ ਬਹੁਜਨ ਲਹਿਰ ਨੂੰ ਨੁਕਸਾਨ ਪਹੁੰਚਦਾ ਹੋਵੇ।

Leave a Reply

Your email address will not be published.