ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਫ਼ਗ਼ਾਨਿਸਤਾਨ ‘ਚ ਤਾਲਿਬਾਨ ਵਲੋਂ ਕੀਤੇ ਹਮਲੇ ‘ਚ 11 ਪੁਲਿਸ ਕਰਮਚਾਰੀਆਂ ਦੀ ਮੌਤ

ਅਫ਼ਗ਼ਾਨਿਸਤਾਨ ‘ਚ ਤਾਲਿਬਾਨ ਵਲੋਂ ਕੀਤੇ ਹਮਲੇ ‘ਚ 11 ਪੁਲਿਸ ਕਰਮਚਾਰੀਆਂ ਦੀ ਮੌਤ

Spread the love

ਕਾਬੁਲ-ਅਫ਼ਗ਼ਾਨਿਸਤਾਨ ਦੇ ਪੱਛਮੀ ਸੂਬੇ ਬਦਘੀਸ ‘ਚ ਬੀਤੀ ਰਾਤ ਤਾਲਿਬਾਨ ਦੇ ਅੱਤਵਾਦੀਆਂ ਵਲੋਂ ਸੁਰੱਖਿਆ ਚੌਕੀ ‘ਤੇ ਕੀਤੇ ਗਏ ਹਮਲੇ ‘ਚ ਘੱਟੋ-ਘੱਟ 11 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸਰਕਾਰੀ ਸਲਾਹਕਾਰ ਅਤੇ ਬਦਘੀਸ ਦੇ ਨਿਵਾਸੀ ਜਿਆਉਲ ਹੱਕ ਫ਼ਿਰੋਜ਼ ਕੋਆਹੀ ਦੇ ਹਵਾਲੇ ਨਾਲ ਅੱਜ ਦੱਸਿਆ ਕਿ ਬੰਦੂਕਾਂ ਅਤੇ ਭਾਰੀ ਹਥਿਆਰਾਂ ਨਾਲ ਤਾਲਿਬਾਨ ਦੇ ਅੱਤਵਾਦੀਆਂ ਨੇ ਮੁਕੁਰ ਜ਼ਿਲ੍ਹੇ ਦੀ ਸੁਰੱਖਿਆ ਚੌਕੀ ‘ਤੇ ਦੇਰ ਰਾਤ ਹਮਲਾ ਕਰ ਦਿੱਤਾ। ਇਸ ਹਮਲੇ ‘ਚ 11 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘੰਟਿਆਂ ਤੱਕ ਚੱਲੀ ਮੁਠਭੇੜ ਦੌਰਾਨ ਕਈ ਅੱਤਵਾਦੀ ਵੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

Leave a Reply

Your email address will not be published.