ਮੁੱਖ ਖਬਰਾਂ
Home / ਮਨੋਰੰਜਨ / ਰਾਜਕੁਮਾਰ ਦੀ ਹੌਰਰ ਕਾਮੇਡੀ ‘ਚ ਜਾਨ੍ਹਵੀ ਦੇ ਰਹੀ ਸਾਥ

ਰਾਜਕੁਮਾਰ ਦੀ ਹੌਰਰ ਕਾਮੇਡੀ ‘ਚ ਜਾਨ੍ਹਵੀ ਦੇ ਰਹੀ ਸਾਥ

Spread the love

ਬਾਲੀਵੁੱਡ ‘ਚ ਪਿਛਲੇ ਸਾਲ ਹੀ ਰਾਜਕੁਮਾਰ ਰਾਓ ਨੇ ਹੌਰਰ ਕਾਮੇਡੀ ਫ਼ਿਲਮ ਨਾਲ ਲੋਕਾਂ ਦੀਆਂ ਤਾਰੀਫਾਂ ਹਾਸਲ ਕਰ ਚੁੱਕੇ ਹਨ। ਇਸ ਤੋਂ ਬਾਅਦ ਰਾਜਕੁਮਾਰ ਰਾਓ ਇੱਕ ਵਾਰ ਫੇਰ ਆਪਣੀ ਹੌਰਰ ਕਾਮੇਡੀ ਫ਼ਿਲਮ ਲੈ ਕੇ ਜਲਦੀ ਹੀ ਆ ਰਹੇ ਹਨ। ਪਿਛਲੀ ਹੌਰਰ ਕਾਮੇਡੀ ‘ਸਤ੍ਰੀ ‘ਚ ਰਾਜਕੁਮਾਰ ਨਾਲ ਸ਼੍ਰੱਧਾ ਕਪੂਰ ਸੀ।
ਹੁਣ ਖ਼ਬਰ ਹੈ ਕਿ ਰਾਜਕੁਮਾਰ ਨਾਲ ਅਗਲੀ ਹੌਰਰ ਫ਼ਿਲਮ ‘ਚ ਜਾਨ੍ਹਵੀ ਕਪੂਰ ਤੇ ਰਾਜਕੁਮਾਰ ਔਡੀਅੰਸ ਨੂੰ ਐਂਟਰਟੈਨ ਕਰਨ ਆ ਰਹੇ ਹਨ। ਅਜੇ ਇਸ ‘ਤੇ ਦੋਵੇਂ ਸਟਾਰਸ ਦੀ ਹਾਮੀ ਬਾਕੀ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਦੋਵੇਂ ਸਟਾਰਸ ਨੂੰ ਇੱਕ ਫ਼ਿਲਮ ‘ਚ ਦੇਖਣਾ ਦਿਲਚਸਪ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਜਾਨ੍ਹਵੀ ਜਲਦੀ ਹੀ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ‘ਚ ਵੀ ਨਜ਼ਰ ਆਵੇਗੀ ਜੋ ਇੱਕ ਮਲਟੀਸਟਾਰਰ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਜਾਨ੍ਹਵੀ ਗੁੰਜਨ ਸਕਸੈਨਾ ਦੀ ਬਾਈਓਪਿਕ ‘ਚ ਵੀ ਕੰਮ ਕਰ ਰਹੀ ਹੈ। ਹੁਣ ਦਿਨੇਸ਼ ਦੀ ਹੌਰਰ ਕਾਮੇਡੀ ਨੂੰ ਜਾਨ੍ਹਵੀ ਕੀ ਕਹਿੰਦੀ ਹੈ ਇਸ ਦੀ ਉਡੀਕ ਉਸ ਦੇ ਫੈਨਸ ਨੂੰ ਜ਼ਰੂਰ ਹੋਵੇਗੀ।

Leave a Reply

Your email address will not be published.