ਮੁੱਖ ਖਬਰਾਂ
Home / ਮਨੋਰੰਜਨ / 9 ਸਾਲ ਬਾਅਦ ਤਨੂੰਸ਼੍ਰੀ ਦੱਤਾ ਕਰੇਗੀ ਵਾਪਸੀ

9 ਸਾਲ ਬਾਅਦ ਤਨੂੰਸ਼੍ਰੀ ਦੱਤਾ ਕਰੇਗੀ ਵਾਪਸੀ

Spread the love

ਅਦਾਕਾਰਾ ਤਨੂੰਸ਼੍ਰੀ ਦੱਤਾ ਨੇ ਆਪਣੇ ਇੱਕ ਬਿਆਨ ਨਾਲ ਪੂਰੇ ਬਾਲੀਵੁਡ ਵਿੱਚ ਤਹਿਲਕਾ ਮਚਾ ਦਿੱਤਾ ਸੀ। ਕਦੇ ਅਜਿਹਾ ਸੋਚਾ ਵੀ ਨਹੀਂ ਸਕਦਾ ਸੀ ਕਿ ਫਿਲਮ ਇੰਡਸਟਰੀ ਦੇ ਬਾਰੇ ਵਿੱਚ ਕੋਈ ਅਦਾਕਾਰਾ ਖੁੱਲ੍ਹੇਆਮ ਯੌਣ ਸੋਸ਼ਣ ਦੇ ਖਿਲਾਫ ਆਵਾਜ਼ ਚੁਕੇਗੀ।ਤਨੂੰਸ਼੍ਰੀ ਦੱਤਾ ਨੇ ਨਾ ਕੇਵਲ ਆਪਣੀ ਹੱਡਬੀਤੀ ਦੱਸੀ ਬਲਕਿ ਕਈ ਦੂਜੀ ਲੜਕੀਆਂ ਨੂੰ ਵੀ ਹਿੰਮਤ ਦਿੱਤੀ ਸੀ ਕਿ ਉਹ ਵੀ ਇਸ ਤੇ ਮਾਮਲੇ ਤੇ ਖੁੱਲ੍ਹ ਕੇ ਆਪਣੀ ਗੱਲ ਕਰਨ।ਮੀਟੂ ਮੂਵਮੈਂਟ ਸ਼ੁਰੂ ਕਰਨ ਤੋਂ ਬਾਅਦ ਹੁਣ ਤਨੂੰਸ਼੍ਰੀ ਦੱਤਾ ਇੱਥੇ ਨਹੀਂ ਰੁਕਣਾ ਚਾਹੁੰਦੀ, ਉਹ ਇਸ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ।ਇਸ ਸਿਲਸਿਲੇ ਵਿੱਚ ਤਨੂੰਸ਼੍ਰੀ ਦੱਤਾ ਹੁਣ ਇੱਕ ਸ਼ਾਰਟ ਫਿਲਮ ਬਣਾਉਣ ਜਾ ਰਹੀ ਹੈ।ਜਿਸ ਵਿੱਚ ਉਨ੍ਹਾਂ ਸਾਰੇ ਅਦਾਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਿਨ੍ਹਾਂ ਨੇ ਮੀਟੂ ਮੂਵਮੈਂਟ ਦੇ ਹੇਠਾਂ ਯੌਨ ਸੋਸ਼ਣ ਦੇ ਖਿਲਾਫ ਹਿੰਮਤ ਦਿਖਾਈ।
ਤਨੂੰਸ਼ੀ ਇਸ ਵਿੱਚ ਖੁਦ ਦੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਵੇਗੀ। ਇਹ ਹੀ ਨਹੀਂ ਡਾਇਲੋਗ ਵੀ ਉਨ੍ਹਾਂ ਨੇ ਹੀ ਲਿਖੇ ਹਨ। ਖਬਰਾਂ ਅਨੁਸਾਰ ਇਸ ਫਿਲਮ ਦਾ ਨਾਮ ਇੰਸਪੀਰੇਸ਼ਨ ਹੋਵੇਗਾ ਅਤੇ ਇਸ ਵਿੱਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਫਿਲਮ ਇੰਡਸਟਰੀ ਵਿੱਚ ਲੜਕੀਆਂ ਦਾ ਸੋਸ਼ਣ ਕੀਤਾ ਜਾਂਦਾ ਹੈ। ਸ਼ਾਰਟ ਫਿਲਮ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨੀ 8 ਮਾਰਚ ਦੇ ਦਿਨ ਰਿਲੀਜ਼ ਕੀਤਾ ਜਾਵੇਗਾ।ਮੀਡੀਆ ਨਾਲ ਗੱਲਬਾਤ ਦੌਰਾਨ ਤਨੂੰਸ਼੍ਰੀ ਦੱਤਾ ਨੇ ਕਿਹਾ ਕਿ ਇਸ ਵਿੱਚ ਰਿਐਲਿਟੀ ਅਤੇ ਫਿਕਸ਼ਨ ਦੋਵੇਂ ਹਨ।ਮੈਂ ਇਸ ਵਿੱਚ ਇੱਕ ਗਾਰਜਿਅਨ ਦੀ ਭੂਮਿਕਾ ਨਿਭਾਅ ਰਹੀ ਹਾਂ ਜੋ ਲੜਕੀਆਂ ਨੂੰ ਸਹੀ ਫੈਸਲੇ ਲੈਣ ਦੇ ਲਈ ਪ੍ਰੇਰਿਤ ਕਰਦੀ ਹੈ।
9 ਸਾਲ ਬਾਅਦ ਮੈਂ ਕੈਮਰਾ ਫੇਸ ਕੀਤਾ ਹੈ, ਮੈਂ ਬਹੁਤ ਐਕਸਾਈਟਿਡ ਹਾਂ, ਇਹ ਸ਼ਾਰਟ ਫਿਲਮ ਕੇਵਲ ਐਂਟਰਟੇਨਮੈਂਟ ਦੇ ਲਈ ਨਹੀਂ ਹੋਵੇਗਾ ਬਲਕਿ ਇਸ ਵਿੱਚ ਇੱਕ ਮੈਸੇਜ ਵੀ ਦਿੱਤਾ ਜਾਵੇਗਾ।ਇਸ ਤੋਂ ਪਹਿਲਾਂ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਤਨੂੰਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਤੇ ਯੌਨ ਸੋਸ਼ਣ ਦਾ ਇਲਜਾਮ ਲਗਾਇਆ ਸੀ।ਤਨੂੰਸ਼੍ਰੀ ਨੇ ਦੱਸਿਆ ਕਿ 10 ਸਾਲ ਪਹਿਲਾਂ ਹਾਰਨ ਓਕੇ ਫਿਲਮ ਦੇ ਦੌਰਾਨ ਨਾਨਾ ਪਾਟੇਕਰ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ।
ਜਦੋਂ ਉਨ੍ਹਾਂ ਨੇ ਇਸਦੀ ਸ਼ਿਕਾਇਤ ਕੋਰਿਓਗ੍ਰਾਫਰ ਅਤੇ ਡਾਇਰੈਕਟਰ ਤੋਂ ਕੀਤੀ ਤਾਂ ਨਾਨਾ ਪਾਟੇਕਰ ਤੇ ਕਾਰਵਾਈ ਦੀ ਥਾਂ ਉਸ ਤੇ ਇੱਕ ਇੰਟੀਮੇਟ ਸੀਨ ਫਿਲਮਾਉਣ ਦਾ ਦਬਾਅ ਬਣਾਇਆ ਗਿਆ।ਨਾਨਾ ਪਾਟੇਕਰ ਤੋਂ ਬਾਅਦ ਸਾਜਿਦ ਖਾਨ , ਵਿਕਾਸ ਬਹਿਲ , ਆਲੋਕ ਨਾਥ ਅਤੇ ਅਨੂੰ ਮਲਿਕ ਸਮੇਤ ਕਈ ਨਾਮ ਇਸ ਮੀਟੂ ਮੂਵਮੈਂਟ ਦੀ ਫਸ ਚੁੱਕੇ ਹਨ।

Leave a Reply

Your email address will not be published.