ਮੁੱਖ ਖਬਰਾਂ
Home / ਮਨੋਰੰਜਨ / ਜ਼ਰੀਨ ਖਾਨ ‘ਪਠਾਨਕੋਟ’ ਵਿਚ

ਜ਼ਰੀਨ ਖਾਨ ‘ਪਠਾਨਕੋਟ’ ਵਿਚ

Spread the love

‘ਜੱਟ ਜੇਮਜ਼ ਬਾਂਡ’ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਕਦਮ ਰੱਖਣ ਵਾਲੀ ਜ਼ਰੀਨ ਖਾਨ ਹੁਣ ‘ਪਠਾਨਕੋਟ’ ਰਾਹੀਂ ਇਕ ਹੋਰ ਪੰਜਾਬੀ ਫ਼ਿਲਮ ਵਿਚ ਕੰਮ ਕਰ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਸਾਲ 2016 ਵਿਚ ਪਠਾਨਕੋਟ ਵਿਚ ਹੋਏ ਅੱਤਵਾਦੀ ਹਮਲੇ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ। ਜ਼ਰੀਨ ਇਸ ਵਿਚ ਸਿੱਧੀ-ਸਾਧੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ। ਇਕ ਇਸ ਤਰ੍ਹਾਂ ਦੀ ਕੁੜੀ ਜੋ ਸਮਾਂ ਆਉਣ ‘ਤੇ ਖੂੰਖਾਰ ਸ਼ੇਰਨੀ ਵੀ ਬਣ ਜਾਂਦੀ ਹੈ।
ਜ਼ਰੀਨ ਅਨੁਸਾਰ ਫ਼ਿਲਮ ਵਿਚ ਉਸ ਦਾ ਕਿਰਦਾਰ ਕਾਫ਼ੀ ਮਜ਼ਬੂਤ ਹੈ ਅਤੇ ਇਸੇ ਵਜ੍ਹਾ ਨਾਲ ਇਸ ਫ਼ਿਲਮ ਵਿਚ ਕੰਮ ਕਰਨ ਲਈ ਹਾਮੀ ਭਰੀ ਸੀ। ਜ਼ਰੀਨ ਦਾ ਇਹ ਵੀ ਕਹਿਣਾ ਹੈ ਕਿ ਪਹਿਲੀ ਪੰਜਾਬੀ ਫ਼ਿਲਮ ‘ਜੱਟ ਜੇਮਜ਼ ਬਾਂਡ’ ਦਾ ਉਸ ਦਾ ਅਨੁਭਵ ਕਾਫੀ ਚੰਗਾ ਰਿਹਾ ਸੀ। ਨਾਲ ਹੀ ਪੰਜਾਬ ਦੇ ਲੋਕਾਂ ਤੋਂ ਉਸ ਨੂੰ ਬਹੁਤ ਪਿਆਰ ਮਿਲਿਆ ਸੀ ਅਤੇ ਇਸੇ ਪਿਆਰ ਦੀ ਵਜ੍ਹਾ ਕਰਕੇ ਉਹ ਦੁਬਾਰਾ ਪੰਜਾਬੀ ਵਲ ਆਕਰਿਸ਼ਤ ਹੋਈ ਹੈ।
‘ਜੱਟ ਜੇਮਜ਼ ਬਾਂਡ’ ਦੀ ਬਦੌਲਤ ਉਹ ਐਵਾਰਡ ਜਿੱਤਣ ਵਿਚ ਵੀ ਕਾਮਯਾਬ ਰਹੀ ਸੀ ਅਤੇ ਉਮੀਦ ਹੈ ਕਿ ਇਸ ਵਾਰ ਵੀ ਪਾਲੀਵੁੱਡ ਦੀ ਬਦੌਲਤ ਉਸ ਦੀ ਝੋਲੀ ਪਿਆਰ ਤੇ ਪੁਰਸਕਾਰਾਂ ਨਾਲ ਭਰ ਜਾਵੇਗੀ।

Leave a Reply

Your email address will not be published.