ਮੁੱਖ ਖਬਰਾਂ
Home / ਮਨੋਰੰਜਨ / ਮਨੋਜ ਜੋਸ਼ੀ ਚਮਕਣਗੇ ਅਮਿਤ ਸ਼ਾਹ ਦੀ ਭੂਮਿਕਾ ਵਿਚ

ਮਨੋਜ ਜੋਸ਼ੀ ਚਮਕਣਗੇ ਅਮਿਤ ਸ਼ਾਹ ਦੀ ਭੂਮਿਕਾ ਵਿਚ

Spread the love

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਪੀ ਐਮ ਨਰਿੰਦਰ ਮੋਦੀ’ ਵਿਚ ਜਿਥੇ ਵਿਵੇਕ ਉਬਰਾਏ ਵਲੋਂ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ, ਉਥੇ ਹੁਣ ਇਸ ਫ਼ਿਲਮ ਲਈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਭੂਮਿਕਾ ਲਈ ਮਨੋਜ ਜੋਸ਼ੀ ਨੂੰ ਕਰਾਰਬੱਧ ਕੀਤਾ ਗਿਆ ਹੈ। ਮਨੋਜ ਜੋਸ਼ੀ ਖ਼ੁਦ ਭਾਜਪਾ ਸਮਰਥਕ ਹਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਚੋਣ ਪ੍ਰਚਾਰ ਦੇ ਸਿਲਸਿਲੇ ਵਿਚ ਬਣਾਈਆਂ ਗਈਆਂ ਐਡ ਫ਼ਿਲਮਾਂ ਵਿਚ ਵੀ ਕੰਮ ਕੀਤਾ ਸੀ। ਹੁਣ ਵੱਡੇ ਪਰਦੇ ‘ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਤੇ ਖੁਸ਼ ਹਨ। ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਹ ਕਹਿੰਦੇ ਹਨ, ‘ਜਦੋਂ ਨਿਰਮਾਤਾ ਸੰਦੀਪ ਸਿੰਘ ਨੇ ਮੈਨੂੰ ਇਸ ਭੂਮਿਕਾ ਦੀ ਪੇਸ਼ਕਸ਼ ਕੀਤੀ ਤਾਂ ਇਕ ਪਲ ਦੀ ਦੇਰੀ ਕੀਤੇ ਬਗੈਰ ਮੈਂ ਹਾਂ ਕਹਿ ਦਿੱਤੀ ਸੀ। ਇਸ ਤਰ੍ਹਾਂ ਦੀ ਵੱਡੀ ਸ਼ਖ਼ਸੀਅਤ ਦੀ ਭੂਮਿਕਾ ਨਿਭਾਉਣ ਦਾ ਮੌਕਾ ਕਲਾਕਾਰ ਨੂੰ ਵਾਰ-ਵਾਰ ਨਹੀਂ ਮਿਲਦਾ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਭੂਮਿਕਾ ਮੇਰੇ ਕੈਰੀਅਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।’
‘ਮੈਰੀਕਾਮ’ ਫੇਮ ਨਿਰਦੇਸ਼ਕ ਉਮੰਗ ਕੁਮਾਰ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਬੋਮਨ ਇਰਾਨੀ, ਸੁਰੇਸ਼ ਉਬਰਾਏ, ਦਰਸ਼ਨ ਕੁਮਾਰ, ਬਰਖਾ ਬਿਸ਼ਟ ਤੇ ਜ਼ਰੀਨਾ ਵਹਾਬ ਵੀ ਅਭਿਨੈ ਕਰ ਰਹੇ ਹਨ।

Leave a Reply

Your email address will not be published.