Home / ਮੁੱਖ ਖਬਰਾਂ / 8 ਸਾਲ ਬਾਅਦ ਦਿੱਤੇ ਜਾਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ

8 ਸਾਲ ਬਾਅਦ ਦਿੱਤੇ ਜਾਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ

Spread the love

ਚੰਡੀਗੜ੍ਹ-ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਨੂੰ ਪਰਵਾਨਗੀ ਦੇ ਦਿੱਤੀ ਹੈ। ਸੂਚੀ ਵਿਚ ਸੂਬੇ ਦੇ 12 ਪਦਮਸ਼੍ਰੀ, ਅਰਜੁਨ ਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡੀਆਂ ਦੇ ਨਾਂ ਤਜਵੀਜ਼ ਵਿਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਉਚ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ 2011 ਤੋਂ ਪਿਛਲੇ 9 ਸਾਲਾਂ ਦੇ ਬੈਕਲਾਗ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਟਰਾਫੀ ਨਾਲ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਟਰਾਫੀ ਵਿਚ ਮਹਾਰਾਜਾ ਰਣਜੀਤ ਸਿੰਘ ਘੋੜੇ ਉਪਰ ਯੋਧੇ ਦੀ ਵਰਦੀ ਵਿਚ ਬੈਠੇ ਹੋਏ ਨਜ਼ਰ ਆਉਂਦੇ ਹਨ। ਮੁੱਖ ਮੰਤਰੀ ਨੇ ਖੇਡ ਮੰਤਰੀ ਨੂੰ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ ਇਹ ਪ੍ਰਾਜੈਕਟ ਤੈਅਸ਼ੁਦਾ ਸਮੇਂ ਦੌਰਾਨ ਮੁਕੰਮਲ ਕਰਨ ਤੇ ਪ੍ਰਗਤੀ ਦਾ ਜਾਇਜ਼ਾ ਲੈਂਦੇ ਰਹਿਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਵਸ ਸਬੰਧੀ ਮੋਹਾਲੀ ਵਿਚ 31 ਮਾਰਚ ਨੂੰ ਵਿਭਾਗ ਵਲੋਂ ਕਰਵਾਈ ਜਾ ਰਹੀ ਮੈਰਾਥਨ ਨੂੰ ਝੰਡੀ ਦੇਣ ਲਈ ਸਹਿਮਤੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਥਲੀਟ ਆਉਂਦੀਆਂ ਟੋਕੀਓ ਓਲਪਿੰਕ ਵਿਚ ਨਾਮਣਾ ਖੱਟਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਬੁਨਿਆਦੀ ਢਾਂਚੇ ਲਈ ਬਣਾਇਆ ਈਕੋ ਸਿਸਟਮ ਖਿਡਾਰੀਆਂ ਦੇ ਹੁਨਰ ਨੂੰ ਉਚਾ ਚੁੱਕਣ ਲਈ ਸਹਾਈ ਹੋਵੇਗਾ।

Leave a Reply

Your email address will not be published.