Home / ਮਨੋਰੰਜਨ / ਪ੍ਰਿਯੰਕਾ ਚੋਪੜਾ ਨੂੰ ‘ਸਦਭਾਵਨਾ ਦੂਤ’ ਵਜੋਂ ਹਟਾਉਣ ਲਈ ਆਨਲਾਈਨ ਪਟੀਸ਼ਨ

ਪ੍ਰਿਯੰਕਾ ਚੋਪੜਾ ਨੂੰ ‘ਸਦਭਾਵਨਾ ਦੂਤ’ ਵਜੋਂ ਹਟਾਉਣ ਲਈ ਆਨਲਾਈਨ ਪਟੀਸ਼ਨ

Spread the love

ਮੁੰਬਈ-ਭਾਰਤੀ ਅਦਾਕਾਰ ਪ੍ਰਿਯੰਕਾ ਚੋਪੜਾ ਨੂੰ ਯੂਨੀਸੈੱਫ ਦੇ ਸਦਭਾਵਨਾ ਦੂਤ ਵਜੋਂ ਹਟਾਉਣ ਲਈ ਪਾਕਿਸਤਾਨ ਇਕ ਆਨਲਾਈਨ ਪਟੀਸ਼ਨ ਦਾਇਰ ਕਰੇਗਾ। ‘ਆਵਾਜ਼’ ਨਾਂ ਦੇ ਆਨਲਾਈਨ ਮੰਚ ਰਾਹੀਂ ਦਾਖ਼ਲ ਇਸ ਪਟੀਸ਼ਨ ’ਤੇ ਸਾਢੇ ਤਿੰਨ ਹਜ਼ਾਰ ਦੇ ਕਰੀਬ (3519) ਲੋਕਾਂ ਦੇ ਦਸਤਖ਼ਤ ਹਨ। ਇਸ ਪਟੀਸ਼ਨ ਨੂੰ ਅੱਗੇ ਸੰਯੁਕਤ ਰਾਸ਼ਟਰ ਤੇ ਯੂਨੀਸੈੱਫ ਨੂੰ ਟੈਗ ਕੀਤਾ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ‘ਦੋ ਪਰਮਾਣੂ ਤਾਕਤਾਂ ਦਰਮਿਆਨ ਹੋਣ ਵਾਲੀ ਜੰਗ ਤਬਾਹੀ ਤੇ ਮੌਤ ਵੱਲ ਹੀ ਲਿਜਾਏਗੀ। ਯੂਨੀਸੈੱਫ ਦੀ ਸਦਭਾਵਨਾ ਦੂਤ ਵਜੋਂ ਪ੍ਰਿਯੰਕਾ ਨੂੰ ਨਿਰਪੱਖ ਰਹਿੰਦਿਆਂ ਅਮਨ ਦਾ ਸੁਨੇਹਾ ਦੇਣਾ ਚਾਹੀਦਾ ਸੀ, ਪਰ ਅਦਾਕਾਰਾ ਨੇ ਭਾਰਤੀ ਥਲ ਸੈਨਾ ਦੇ ਹੱਕ ਵਿੱਚ ਜਿਹੜਾ ਟਵੀਟ ਕੀਤਾ ਹੈ, ਉਹ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਲਿਹਾਜ਼ਾ ਉਹ ਇਸ ਐਜਾਜ਼ ਦੇ ਹੁਣ ਯੋਗ ਨਹੀਂ ਹੈ।’
ਚੋਪੜਾ ਨੂੰ ਸਾਲ 2016 ਵਿੱਚ ਯੂਨੀਸੈੱਫ ਦਾ ਆਲਮੀ ਪੱਧਰ ’ਤੇ ਸਦਭਾਵਨਾ ਦੂਤ ਨਿਯੁਕਤ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੰਘੀ 26 ਫਰਵਰੀ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਭਾਰਤੀ ਹਵਾਈ ਫ਼ੌਜ ਨੂੰ ਵਧਾਈ ਦਿੱਤੀ ਸੀ।
ਯੂਐੱਨ ਤੇ ਯੂਨੀਸੈੱਫ਼ ਨੂੰ ਟੈਗ ਕੀਤੀ ਇਸ ਆਨਲਾਈਟ ਪਟੀਸ਼ਨ ’ਤੇ ਖ਼ਬਰ ਲਿਖੇ ਜਾਣ ਤਕ ਸਾਢੇ ਤਿੰਨ ਹਜ਼ਾਰ ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਸਨ।

Leave a Reply

Your email address will not be published.