ਮੁੱਖ ਖਬਰਾਂ
Home / ਦੇਸ਼ ਵਿਦੇਸ਼ / 2024 ਤਕ ਅਫ਼ਗਾਨਿਸਤਾਨ ਛੱਡ ਦੇਣਗੇ ਅਮਰੀਕੀ ਫ਼ੌਜੀ

2024 ਤਕ ਅਫ਼ਗਾਨਿਸਤਾਨ ਛੱਡ ਦੇਣਗੇ ਅਮਰੀਕੀ ਫ਼ੌਜੀ

Spread the love

ਵਾਸ਼ਿੰਗਟਨ- ਅਗਲੇ ਤਿੰਨ ਤੋਂ ਪੰਜ ਸਾਲ ਵਿਚ ਅਮਰੀਕੀ ਫ਼ੌਜ ਪੂਰੀ ਤਰ੍ਹਾਂ ਅਫ਼ਗਾਨਿਸਤਾਨ ਛੱਡ ਦੇਵੇਗੀ। ਅਮਰੀਕੀ ਮੀਡੀਆ ਅਨੁਸਾਰ ਰੱਖਿਆ ਮੰਤਰਾਲੇ ਪੈਂਟਾਗਨ ਨੇ ਅਫ਼ਗਾਨਿਸਤਾਨ ਤੋਂ 2024 ਤਕ ਅਮਰੀਕੀ ਫ਼ੌਜੀਆਂ ਦੀ ਵਾਪਸੀ ਲਈ ਨੀਤੀ ਤਿਆਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਚੱਲ ਰਹੀ ਵਾਰਤਾ ਵਿਚ ਮਦਦ ਲਈ ਇਹ ਨੀਤੀ ਤਿਆਰ ਕੀਤੀ ਗਈ ਹੈ। ਇਸ ਤਹਿਤ ਅਗਲੇ ਕੁਝ ਮਹੀਨਿਆਂ ਵਿਚ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਗਿਣਤੀ ਅੱਧੀ ਹੋ ਸਕਦੀ ਹੈ। ਅਜੇ ਅਮਰੀਕਾ ਦੇ ਕਰੀਬ 14 ਹਜ਼ਾਰ ਫ਼ੌਜੀ ਅਫ਼ਗਾਨਿਸਤਾਨ ਵਿਚ ਤਾਇਨਾਤ ਹਨ। ਪੈਂਟਾਗਨ ਦੇ ਬੁਲਾਰੇ ਕੋਨ ਫਾਕਨਰ ਨੇ ਹਾਲਾਂਕਿ ਕਿਹਾ ਕਿ ਅਜੇ ਇਸ ‘ਤੇ ਆਖ਼ਰੀ ਫ਼ੈਸਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਦੇ ਮੁੱਦੇ ‘ਤੇ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਅਜੇ ਗੱਲ ਹੋ ਰਹੀ ਹੈ। ਅਮਰੀਕਾ ਸਾਰੇ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜ਼ਾਦ ਨੇ ਤਾਲਿਬਾਨ ਨਾਲ ਕਤਰ ਦੀ ਰਾਜਧਾਨੀ ਦੋਹਾ ਵਿਚ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਵੀਰਵਾਰ ਨੂੰ ਸਕਾਰਾਤਮਕ ਦੱਸਿਆ ਸੀ।

Leave a Reply

Your email address will not be published.