ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਮਸੂਦ ਅਜ਼ਹਰ ਪਾਕਿਸਤਾਨ ਵਿਚ ਤੇ ਬੇਹੱਦ ‘ਬਿਮਾਰ’: ਕੁਰੈਸ਼ੀ

ਮਸੂਦ ਅਜ਼ਹਰ ਪਾਕਿਸਤਾਨ ਵਿਚ ਤੇ ਬੇਹੱਦ ‘ਬਿਮਾਰ’: ਕੁਰੈਸ਼ੀ

Spread the love

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਨਿਆ ਹੈ ਕਿ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੈ ਤੇ ‘ਬਿਮਾਰ’ ਹੈ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿ ਸਰਕਾਰ ਉਸ ਖ਼ਿਲਾਫ਼ ਤਾਂ ਹੀ ਕਾਰਵਾਈ ਕਰ ਸਕਦੀ ਹੈ ਜੇ ਭਾਰਤ ‘ਠੋਸ’ ਅਤੇ ‘ਆਪਣੇ ਪੱਧਰ ਉੱਤੇ’ ਸਬੂਤ ਇਕੱਠੇ ਕਰ ਕੇ ਪੇਸ਼ ਕਰੇ। ਕੁਰੈਸ਼ੀ ਨੇ ਕਿਹਾ ਕਿ ਅਜਿਹੇ ਸਬੂਤ ਹੀ ਅਦਾਲਤ ਵਿਚ ਪੇਸ਼ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਪੁਲਵਾਮਾ ਹਮਲੇ ਵਿਚ ਜੈਸ਼ ਦੀ ਸ਼ਮੂਲੀਅਤ ਹੋਣ ਬਾਰੇ ਤੇ ਪਾਕਿ ਵਿਚ ਅਤਿਵਾਦੀ ਸੰਗਠਨ ਦੇ ਕੈਂਪ ਤੇ ਇਸ ਦੀ ਲੀਡਰਸ਼ਿਪ ਦੀ ਮੌਜੂਦਗੀ ਬਾਰੇ ਇਕ ਖਰਡ਼ਾ ਦਿੱਤਾ ਹੈ। ਪਾਕਿ ਦੇ ਸਿਆਸੀ ਆਗੂਆਂ ਤੇ ਫ਼ੌਜੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਮੁਲਕ ਵਿਚ ਅਤਿਵਾਦ ਦਾ ਕੋਈ ਢਾਂਚਾ ਹੋਣ ਬਾਰੇ ਕੀਤੇ ਇਨਕਾਰ ’ਤੇ ਵੀ ਭਾਰਤ ਨੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਕੁਰੈਸ਼ੀ ਨੇ ਇਕ ਕੌਮਾਂਤਰੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਹੈ ਕਿ ਮਸੂਦ ਪਾਕਿਸਤਾਨ ਵਿਚ ਹੈ ਤੇ ਅੈਨਾ ਬਿਮਾਰ ਹੈ ਕਿ ਘਰੋਂ ਬਾਹਰ ਨਹੀਂ ਨਿਕਲ ਸਕਦਾ। ਉਨ੍ਹਾਂ ਕਿਹਾ ਕਿ ‘ਠੋਸ ਤੇ ਮੰਨਣਯੋਗ’ ਸਬੂਤਾਂ ਦੇ ਆਧਾਰ ’ਤੇ ਹੀ ਮਸੂਦ ਖ਼ਿਲਾਫ਼ ਪਾਕਿ ਅਦਾਲਤ ਵਿਚ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਨੂੰ ਸਾਂਝਾ ਕਰੇ ਕਿਉਂਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨੂੰ ਵੀ ਭਰੋਸੇ ਵਿਚ ਲੈਣਾ ਲਾਜ਼ਮੀ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਰਿਹਾਈ ਨੂੰ ‘ਸ਼ਾਂਤੀ ਦੇ ਪੈ਼ਗਾਮ’ ਵੱਜੋਂ ਲਿਆ ਜਾਵੇ ਤੇ ਪਾਕਿ ਤਣਾਅ ਘਟਾਉਣ ਦਾ ਚਾਹਵਾਨ ਹੈ।

Leave a Reply

Your email address will not be published.