ਮੁੱਖ ਖਬਰਾਂ
Home / ਭਾਰਤ / ਮੋਦੀ ਮੁੜ ਪ੍ਰਧਾਨ ਮੰਤਰੀ ਬਣਨ: ਮੁਲਾਇਮ
New Delhi: Samajwadi Party member Mulayam Singh Yadav gestures during his speech in the Lok Sabha on the last day of the Budget Session of Parliament, in New Delhi, Wednesday, Feb. 13, 2019. (LSTV GRAB/PTI Photo) (PTI2_13_2019_000181B)

ਮੋਦੀ ਮੁੜ ਪ੍ਰਧਾਨ ਮੰਤਰੀ ਬਣਨ: ਮੁਲਾਇਮ

Spread the love

ਨਵੀਂ ਦਿੱਲੀ-ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੋਦੀ ਨੇ ਸਾਰਿਆਂ ਨਾਲ ਮਿਲ ਕੇ ਕੰਮ ਕੀਤਾ ਹੈ ਤੇ ਉਹ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੀ ਦੁਆ ਕਰਦੇ ਹਨ। ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਯਾਦਵ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਹੈ।
ਲੋਕ ਸਭਾ ਵਿੱਚ ਬਜਟ ਇਜਲਾਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਚੁੱਕੇ ਜਾਣ ਤੋਂ ਪਹਿਲਾਂ ਪਾਰਟੀ ਆਗੂਆਂ ਦੇ ਰਵਾਇਤੀ ਸੰਬੋਧਨ ਦੌਰਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਸਾਡੀ ਇਹ ਇੱਛਾ ਹੈ ਕਿ ਸਦਨ ਵਿੱਚ ਜਿੰਨ੍ਹੇ ਵੀ ਮੈਂਬਰ ਮੌਜੂਦ ਹਨ, ਸਾਰੇ ਦੇ ਸਾਰੇ ਇਕ ਵਾਰ ਫਿਰ ਮੁੜ ਚੁਣ ਕੇ ਆਉਣ। ਸਪਾ ਆਗੂ ਦੇ ਇਸ ਬਿਆਨ ’ਤੇ ਸੱਤਾਧਿਰ ਦੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਖੁ਼ਸ਼ੀ ਜਤਾਈ। ਯਾਦਵ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਉਨ੍ਹਾਂ ਦੇ ਕੰਮਕਾਜ ਲਈ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰਿਆਂ ਨਾਲ ਮਿਲਜੁਲ ਕੇ ਕੰਮ ਕਰਦਿਆਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਵੱਲੋਂ ਵਧਾਈ ਤੇ ਉਹ ਦੁਆ ਕਰਦੇ ਹਨ ਕਿ ਉਹ ਮੁੜ ਪ੍ਰਧਾਨ ਮੰਤਰੀ ਬਣਨ। ਸਪਾ ਆਗੂ ਨੇ ਇਹ ਗੱਲ ਇਕ ਤੋਂ ਵੱਧ ਵਾਰ ਕਹੀ ਤੇ ਇਸ ਦੌਰਾਨ ਸਦਨ ਵਿਚ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਥ ਜੋੜ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

Leave a Reply

Your email address will not be published.