ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਕਈ ਕਰੋੜ ਦੇ ਹਵਾਲਾ ਰਾਸ਼ੀ ਮਾਮਲੇ ‘ਚ ਭਾਰਤੀ ਮੂਲ ਦੇ 3 ਅਮਰੀਕੀ ਦੋਸ਼ੀ ਕਰਾਰ

ਕਈ ਕਰੋੜ ਦੇ ਹਵਾਲਾ ਰਾਸ਼ੀ ਮਾਮਲੇ ‘ਚ ਭਾਰਤੀ ਮੂਲ ਦੇ 3 ਅਮਰੀਕੀ ਦੋਸ਼ੀ ਕਰਾਰ

Spread the love

ਨਿਊਯਾਰਕ-ਅਮਰੀਕਾ ‘ਚ ਇਕ ਅਦਾਲਤ ਨੇ 2 ਸਾਲਾਂ ਤੱਕ ਚੱਲਣ ਵਾਲੇ ਕਈ ਕਰੋੜ ਦੇ ਹਵਾਲਾ ਰਾਸ਼ੀ ਯੋਜਨਾ ਮਾਮਲੇ ‘ਚ ਭੂਮਿਕਾ ਹੋਣ ਲਈ ਭਾਰਤੀ ਮੂਲ ਦੇ 3 ਅਮਰੀਕੀਆਂ ਸਣੇ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਅਮਰੀਕੀ ਨਿਆਂ ਵਿਭਾਗ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਰਵਿੰਦਰ ਰੇਡੀ ਗੁਡੀਪਤੀ (61), ਹਰਸ਼ ਜੱਗੀ (54) ਅਤੇ ਨੀਰੂ ਜੱਗੀ ਨੂੰ 5 ਹਫ਼ਤੇ ਦੇ ਜਿਊਰੀ ਟ੍ਰੈਲ ਤੋਂ ਬਾਅਦ ਹਵਾਲਾ ਰਾਸ਼ੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਹੈ | ਉਕਤ 3 ਵਿਅਕਤੀ ਲਾਰੇਦੋ ਅਤੇ ਟੈਕਸਾਸ ਨਾਲ ਸਬੰਧਿਤ ਹਨ | ਨਿਆਂ ਵਿਭਾਗ ਦੀ ਅਪਰਾਧਿਕ ਡਵੀਜ਼ਨ ਦੇ ਸਹਾਇਕ ਅਟਾਰਨੀ ਜਨਰਨ ਨੇ ਦੱਸਿਆ ਕਿ ਇਨ੍ਹਾਂ ਭਾਰਤੀ-ਅਮਰੀਕੀਆਂ ਤੋਂ ਇਲਾਵਾ 3 ਹੋਰ ਵਿਅਕਤੀਆਂ ਨੂੰ ਇਸ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ, ਜੋ ਮੈਕਸੀਕੋ ਅਤੇ ਟੈਕਸਾਸ ਨਾਲ ਸਬੰਧਿਤ ਹਨ | ਹਰਸ਼ ਅਤੇ ਅਡਰੀਆ ਨੂੰ ਹਵਾਲਾ ਰਾਸ਼ੀ ਦੇ ਦੋ ਮਾਮਲਿਆਂ ‘ਚ ਵੀ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਨੀਰੂ ਜੱਗੀ ਹਵਾਲਾ ਰਾਸ਼ੀ ਦੇ ਇਕ ਹੋਰ ਮਾਮਲੇ ‘ਚ ਦੋਸ਼ੀ ਸਿੱਧ ਹੋਇਆ ਹੈ | ਉਕਤ 6 ਵਿਅਖਤੀ ਇਕ ਹਵਾਲਾ ਰਾਸ਼ੀ ਯੋਜਨਾ ਦਾ ਹਿੱਸਾ ਸਨ ਜਿਸ ‘ਚ ਧਨ ਦਾ ਇਸਤੇਮਾਲ ਨਸ਼ਾ ਵਿਕਰੀ ਆਦਿ ਕੰਮਾਂ ਲਈ ਹੁੰਦਾ ਸੀ | ਅਦਾਲਤ ‘ਚ ਪੇਸ਼ ਸਬੂਤਾਂ ਅਨੁਸਾਰ ਸਾਲ 2011 ਤੋਂ 2013 ਤੱਕ ਇਹ ਕੰਮ ਚਲਦਾ ਰਿਹਾ | ਇਸ ਕੰਮ ਦੌਰਾਨ ਅਮਰੀਕੀ ਕਰੰਸੀ ਕਾਰਾਂ, ਕਮਰਸ਼ੀਅਲ ਬੱਸਾਂ, ਕਮਰਸ਼ੀਅਲ ਅਤੇ ਨਿੱਜੀ ਜਹਾਜ਼ਾਂ ਰਾਹੀਂ ਵੀ ਇਕ ਥਾਂ ਤੋਂ ਦੂਜੇ ਥਾਂ ਪਹੁੰਚਾਈ ਜਾਂਦੀ ਰਹੀ ਹੈ |

Leave a Reply

Your email address will not be published.